ਕਾਂਗਰਸ ਕਮੇਟੀ ਨੇ ਉਤਸ਼ਾਹ ਪੂਰਵਕ ਮਨਾਇਆ ਆਜ਼ਾਦੀ ਦਿਵਸ
ਬਲਾਚੌਰ, 16 ਅਗਸਤ (ਨਰੇਸ਼ ਧੌਲ)- ਭਾਰਤ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਬਲਾਚੌਰ ਵਿਖੇ ਆਜ਼ਾਦੀ ਦਿਵਸ ਕਾਂਗਰਸੀ ਆਗੂਆਂ ਵੱਲੋਂ ਉਤਸ਼ਾਹ ਪੂਰਵਕ ਮਨਾਇਆ ਗਿਆ। ਵਿਧੀ ਪੂਰਵਕ ਸੁਤੰਤਰਤਾ ਦਿਵਸ ਮਨਾਉਂਦੇ ਹੋਏ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਝੰਡਾ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਰਾਸ਼ਟਰ ਗਾਇਨ ਗਾ ਕੇ ਰਸਮ ਨੂੰ ਪੂਰਾ ਕੀਤਾ ਗਿਆ।
ਬਲਾਚੌਰ, 16 ਅਗਸਤ (ਨਰੇਸ਼ ਧੌਲ)- ਭਾਰਤ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਬਲਾਚੌਰ ਵਿਖੇ ਆਜ਼ਾਦੀ ਦਿਵਸ ਕਾਂਗਰਸੀ ਆਗੂਆਂ ਵੱਲੋਂ ਉਤਸ਼ਾਹ ਪੂਰਵਕ ਮਨਾਇਆ ਗਿਆ। ਵਿਧੀ ਪੂਰਵਕ ਸੁਤੰਤਰਤਾ ਦਿਵਸ ਮਨਾਉਂਦੇ ਹੋਏ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਝੰਡਾ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਰਾਸ਼ਟਰ ਗਾਇਨ ਗਾ ਕੇ ਰਸਮ ਨੂੰ ਪੂਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਜੇ ਸੰਗੂਪੁਰ ਨੇ ਆਪਣੇ ਸਾਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਕਾਂਗਰਸ ਪਾਰਟੀ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ਭਾਰਤ ਨੂੰ ਲੁੱਟਣ ਅਤੇ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਸਾਡਾ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਅਥਾਹ ਯਤਨਾਂ ਸਦਕਾ ਹੀ ਅੱਜ ਸਮੂਹ ਦੇਸ਼ ਵਾਸੀ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਰਹੇ ਹਨ। ਅਜੇ ਮੰਗਪੁਰ ਨੇ ਸੁਤੰਤਰਤਾ ਦਿਵਸ ਮੌਕੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਜੀਤ ਜਾਡਲੀ ਮੀਤ ਪ੍ਰਧਾਨ, ਕਮਲਜੀਤ ਸਿੰਘ ਬੰਗਾ ਜ਼ਿਲ੍ਹਾ ਪ੍ਰਧਾਨ ਐਸ.ਸੀ. ਸੈੱਲ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸਕੱਤਰ, ਮੋਹਣ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਨਾਨਕ ਸਿੰਘ ਬਾਠ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਜਿੰਦਰ ਧੌਲ ਪ੍ਰਧਾਨ ਐਸ.ਸੀ. ਸੈੱਲ, ਰਿੱਕੀ ਬਜਾਜ ਖਜ਼ਾਨਚੀ, ਗੁਰਿੰਦਰ ਗਿੰਦੀ ਕੋਆਰਡੀਨੇਟਰ ਬਲਾਚੌਰ, ਸੋਮ ਨਾਥ ਤੱਕਲਾ, ਕੁਲਵਿੰਦਰ ਮੰਡ ਸੋਸ਼ਲ ਮੀਡੀਆ, ਬਲਵੀਰ ਢੋਂਸਾ, ਸੁੱਖਾ ਝੰਡਪੁਰ, ਤਰਲੋਚਨ ਸਿੰਘ ਰੱਕੜ, ਸੋਹਣ ਸਿੰਘ ਖੰਡੂਪੁਰ ਸੱਕਤਰ ਬਲਾਕ ਕਮੇਟੀ ਸੜੋਆ, ਰਾਕੇਸ਼ ਰਾਣੀ ਜਨਰਲ ਸਕੱਤਰ, ਲੱਛਮੀ ਦੇਵੀ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਰਵੀ ਕੁਮਾਰ ਕਾਠਗੜ, ਹਰਮਨਜੀਤ ਸਿੰਘ, ਰਾਮ ਲੁਭਾਇਆ ਸਰਪੰਚ ਖਟਕੜ, ਹਰਭਜਨ ਸਿੰਘ ਭਰੋਲੀ, ਮਾਸਟਰ ਸੁਰਿੰਦਰ ਕੁਮਾਰ, ਰਾਜ ਕੁਮਾਰ ਢੰਢੂਹਾ, ਵੀਰਾ ਗੋਸਲ, ਸਚਿਨ ਘਈ, ਅਰੁਣ ਘਈ, ਦਿਨੇਸ਼ ਕੁਮਾਰ ਯੂਥ ਆਗੂ ਅਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ।