13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੱਭਿਆਚਾਰਕ ਮੇਲੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਰੱਖਦੇ ਹਨ - ਸਰਹਾਲ, ਢੰਡਾ, ਜਥੇ. ਝਿੰਗੜ ਝਿੰਗੜਾਂ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਤੀਆਂ ਦਾ ਮੇਲਾ

ਔੜ/ਝਿੰਗੜਾਂ, 12 ਅਗਸਤ (ਕੁਲਦੀਪ ਸਿੰਘ ਝਿੰਗੜ)- ਇਤਿਹਾਸਿਕ ਪਿੰਡ ਝਿੰਗੜਾਂ ਵਿਖੇ ਐਨ. ਆਰ.

ਅਜੀਤ ਡੈਸਕ 13-08-2026
ਔੜ/ਝਿੰਗੜਾਂ, 12 ਅਗਸਤ (ਕੁਲਦੀਪ ਸਿੰਘ ਝਿੰਗੜ)- ਇਤਿਹਾਸਿਕ ਪਿੰਡ ਝਿੰਗੜਾਂ ਵਿਖੇ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸੁੰਦਰ ਸਿੰਘ ਪਾਰਕ ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਕਰਵਾਇਆ ਜ਼ਿਲ੍ਹਾ ਪੱਧਰੀ 16ਵਾਂ ਤੀਆਂ ਦਾ ਮੇਲਾ ਮਿੱਠੀਆਂ ਤੇ ਪਿਆਰੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਜਿਸ ਦਾ ਉਦਘਾਟਨ ਮੁੱਖ ਪ੍ਰਬੰਧਕ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਲਵਿੰਦਰ ਸਿੰਘ ਝਿੰਗੜ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਬਹਾਦਰ ਮਹਿਮੀ, ਸੋਢੀ ਸਿੰਘ ਸ਼ੇਰਗਿੱਲ ਆਦਿ ਸਹਿਯੋਗੀ ਸੱਜਣਾਂ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਪਿੰਡ ਦੇ ਸਰਕਾਰੀ ਹਾਈ ਸਮਾਰਟ ਸਕੂਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਲਾਲਾ ਵਲੀ ਪਬਲਿਕ ਸਕੂਲ, ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਗਿੱਧਾ-ਭੰਗੜਾ, ਸਕਿੱਟਾਂ ਪੇਸ਼ ਕਰਕੇ ਪੰਡਾਲ ਵਿੱਚ ਬੈਠੇ ਦਰਸ਼ਕਾਂ ਦੀਆਂ ਤਾਲੀਆਂ ਦੀ ਵਾਹ-ਵਾਹ ਖੱਟੀ। ਉਪਰੰਤ ਦੋਗਾਣਾ ਜੋੜੀ ਗੁਰਵੀਰ ਸਿੱਧੂ ਤੇ ਅਮਨ ਵਿਰਕ ਨੇ ਧਾਰਮਿਕ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਤੋਂ ਸਟੇਜ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਮੁਟਿਆਰਾਂ ਨੇ ਪਿੱਪਲ ਨਾਲ ਪਾਈਆਂ ਪੀਘਾਂ ਦਾ ਹੁਲਾਰਾ ਲਿਆ ਜਿਸ ਦੀ ਸ਼ੁਰੂਆਤ ਬਲਜੀਤ ਕੌਰ ਸ਼ੇਰਗਿੱਲ, ਪੰਚ ਬਲਰਾਜ ਕੌਰ, ਸੁਰਿੰਦਰ ਕੌਰ ਆਦਿ ਬੀਬੀਆਂ ਵਲੋਂ ਕਰਵਾਈ ਗਈ। ਇਸ ਤੀਆਂ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ‘ਆਪ’ ਦੇ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਤੇ ਹਲਕਾ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਆਮ ਆਦਮੀ ਪਾਰਟੀ ਸ਼ਾਮਲ ਹੋਏ। ਉਨ੍ਹਾਂ ਪ੍ਰਬੰਧਕਾਂ ਵਲੋਂ ਕਰਵਾਏ 16ਵੇਂ ਸੱਭਿਆਚਾਰਕ ਤੀਆਂ ਦੇ ਮੇਲੇ ਦੀ ਇਕੱਤਰ ਦਰਸ਼ਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰਕ ਮੇਲੇ ਸਾਨੂੰ ਭਾਰੀ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ, ਜਿਸ ਨਾਲ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ। ਇਸ ਮੌਕੇ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਪ੍ਰਮੁੱਖ ਸਖਸ਼ੀਅਤਾਂ ਵਜੋਂ ਮੇਲੇ ਵਿੱਚ ਸ਼ਾਮਲ ਹੋਣਾ ਸੀ ਪਰ ਚੰਡੀਗੜ੍ਹ ਵਿਖੇ ਚੱਲ ਰਹੇ ਸੈਸ਼ਨ ਕਰਕੇ ਨਹੀਂ ਆ ਸਕੇ। ਉਨ੍ਹਾਂ ਪਾਰਟੀ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਰਾਹੀਂ ਭੇਜਿਆ 7 ਲੱਖ ਰੁਪਏ ਦਾ ਚੈੱਕ ਜਥੇ. ਰਣਜੀਤ ਸਿੰਘ ਝਿੰਗੜ ਸਾਬਕਾ ਸਰਪੰਚ, ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ ਤੇ ਸਾਥੀ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਭੇਟ ਕੀਤਾ। ਅੰਤ ਵਿੱਚ ਮੁੱਖ ਪ੍ਰਬੰਧਕ ਜਥੇ ਰਣਜੀਤ ਸਿੰਘ ਝਿੰਗੜ ਨੇ ਤੀਆਂ ਦੇ ਮੇਲੇ ਵਿੱਚ ਪੁੱਜੇ ਪ੍ਰਮੁੱਖ ਸਖਸ਼ੀਅਤਾਂ ‘ਚ ਸੀਨੀਅਰ ਆਪ ਆਗੂ ਕੁਲਜੀਤ ਸਿੰਘ ਸਰਹਾਲ ਤੇ ਸੋਹਣ ਲਾਲ ਢੰਡਾ ਅਤੇ ਐਨ.ਆਰ.ਆਈ ਵੀਰਾਂ ਤੇ ਹੋਰ ਸਹਿਯੋਗੀ ਸੱਜਣਾਂ ਵਲੋਂ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਵੱਡੀ ਜੁੰਮੇਵਾਰੀ ਨਿਭਾਉਂਦਿਆਂ ਸੁੱਖਾ ਮੋਰਾਂਵਾਲੀ ਤੇ ਸੇਖੋਂ ਨੇ ਸਮੂਹ ਪਿੰਡ ਵਾਸੀਆਂ ਨੂੰ ਤੀਆਂ ਦੇ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਤਰਸੇਮ ਲਾਲ ਮਹਿਮੀ ਅਧਿਕਾਰਤ ਪੰਚ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਲਵਿੰਦਰ ਸਿੰਘ ਝਿੰਗੜ, ਦਲਜੀਤ ਸਿੰਘ ਦੁਸਾਂਝ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਸੋਢੀ ਸਿੰਘ ਸ਼ੇਰਗਿੱਲ, ਮਾ. ਪਰਮਜੀਤ ਸਿੰਘ ਹੇੜੀਆਂ, ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ, ਪ੍ਰਵੀਨ ਕੁਰੈਸ਼ੀ, ਦਯਾ ਰਾਣੀ, ਅਧਿਆਪਕਾਂ ਚਰਨਜੀਤ ਕੌਰ, ਮੁੱਖ ਅਧਿਆਪਕ ਸੰਦੀਪ ਕੁਮਾਰ ਦੱਤਾ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਸੰਤੋਖ ਸਿੰਘ ਰੱਲ੍ਹ, ਲੈਫਟੀਨੈਂਟ ਅਸ਼ੋਕ ਕੁਮਾਰ ਕਾਲੀਆਂ, ਲੱਖਾਂ ਸਿੰਘ, ਜੋਗਿੰਦਰ ਰਾਮ ਖਾਨਖਾਨਾ, ਦਿਲਬਹਾਰ ਸ਼ੌਕਤ ਪ੍ਰਮੋਟਰ, ਮੁਖਤਿਆਰ ਸਿੰਘ, ਲੱਖਾਂ ਸਿੰਘ, ਦਵਿੰਦਰ ਪਾਲ, ਲਛਮਣ ਸਿੰਘ ਕਲਸੀ, ਸੋਹਣ ਸਿੰਘ ਕਲਸੀ, ਸੰਤੋਖ ਸਿੰਘ ਢੰਡਾ, ਬਹਾਦਰ ਮਹਿਮੀ ਪੰਚ, ਕੁਲਵੀਰ ਕੌਰ ਸ਼ੇਰਗਿੱਲ ਤੇ ਬਲਰਾਜ ਕੌਰ ਪੰਚ, ਪ੍ਰਤਿਪਾਲ ਸਿੰਘ, ਸੁਰਿੰਦਰ ਸਿੰਘ, ਹੀਮਨ ਸਿੰਘ ਜਵੰਦਾ, ਦੀਨਾ ਨਾਥ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਹੁਲ ਚੌਧਰੀ ਥੋਪੀਆ ਪਦਉੱਨਤ ਹੋ ਕੇ ਬਣੇ ਏ. ਐਸ. ਆਈ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ’ਚੋਂ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।