ਜਗਤਾਰ ਸਿੰਘ ਹਵਾਰਾ ਨੂੰ ਤਰੁੰਤ ਲੰਬੀ ਪੈਰੋਲ ਦਿੱਤੀ ਜਾਵੇ -ਜਾਡਲੀ
ਮਜਾਰੀ/ਸਾਹਿਬਾ, 9 ਅਗਸਤ (ਨਿਰਮਲਜੀਤ ਸਿੰਘ ਚਾਹਲ)-ਸੀਨੀਅਰ ਅਕਾਲੀ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਜਾਡਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਰਾਜਪਾਲ ਨੂੰ ਤੁਰੰਤ ਸਿਫ਼ਾਰਸ਼ ਕਰਨ, ਤਾਂ ਜੋ ਉਹ ਆਪਣੀ ਗੰਭੀਰ ਬਿਮਾਰ ਮਾਤਾ ਨਾਲ ਮਿਲ ਸਕਣ। ਜਾਡਲੀ ਨੇ ਕਿਹਾ ਕਿ ਸਿੱਖ ਕੌਮ ਅਤੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਅਤੇ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਪਰ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਕੀਤੇ ਵਾਅਦਿਆਂ ਨੂੰ ਹਾਕਮਾਂ ਨੇ ਅੱਖੋਂ ਪਰੋਖੇ ਕਰਕੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਕੀ ਪਾਉਣਾ ਸੀ।
ਮਜਾਰੀ/ਸਾਹਿਬਾ, 9 ਅਗਸਤ (ਨਿਰਮਲਜੀਤ ਸਿੰਘ ਚਾਹਲ)-ਸੀਨੀਅਰ ਅਕਾਲੀ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਜਾਡਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਰਾਜਪਾਲ ਨੂੰ ਤੁਰੰਤ ਸਿਫ਼ਾਰਸ਼ ਕਰਨ, ਤਾਂ ਜੋ ਉਹ ਆਪਣੀ ਗੰਭੀਰ ਬਿਮਾਰ ਮਾਤਾ ਨਾਲ ਮਿਲ ਸਕਣ। ਜਾਡਲੀ ਨੇ ਕਿਹਾ ਕਿ ਸਿੱਖ ਕੌਮ ਅਤੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਅਤੇ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਪਰ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਕੀਤੇ ਵਾਅਦਿਆਂ ਨੂੰ ਹਾਕਮਾਂ ਨੇ ਅੱਖੋਂ ਪਰੋਖੇ ਕਰਕੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਕੀ ਪਾਉਣਾ ਸੀ। ਸਗੋਂ ਸਿੱਖਾਂ ਨੂੰ ਅੱਜ ਤੱਕ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੈਰੋਲ ਸਬੰਧੀ ਇੱਕੋ ਦੇਸ਼ ਵਿੱਚ ਦੋਹਰੇ ਮਾਪਦੰਡ ਵਰਤਣ ਨਾਲ ਬੇਗਾਨਗੀ ਦੀ ਭਾਵਨਾ ਅਤੇ ਰੋਸ ਪੈਦਾ ਹੁੰਦਾ ਹੈ। ਅਖੀਰ ਵਿੱਚ ਜਾਡਲੀ ਨੇ ਮੰਗ ਕੀਤੀ ਕਿ ਤਰੂੰਤ ਜਗਤਾਰ ਸਿੰਘ ਹਵਾਰਾ ਨੂੰ ਪੱਕੀ ਪੈਰੋਲ ‘ਤੇ ਰਿਹਾਅ ਕੀਤਾ ਜਾਵੇ।