12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਸ਼ੁਕਰਾਨਾ ਸਮਾਗਮ ਕਰਾਇਆ

ਬੰਗਾ, 11 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਸ਼ੁਕਰਾਨਾ ਸਮਾਗਮ ਕਰਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।

ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਕਰਵਾਏ ਸ਼ੁਕਰਾਨਾ ਸਮਾਗਮ ਦੌਰਾਨ ਕੀਰਤਨ ਕਰਦਾ ਕੀਰਤਨੀ ਜਥਾ ਤੇ ਹਾਜ਼ਰ ਸੰਗਤਾਂ। 12-08-2026
ਬੰਗਾ, 11 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਸ਼ੁਕਰਾਨਾ ਸਮਾਗਮ ਕਰਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮੁਫ਼ਤ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਲਗਪਗ 300 ਮਰੀਜ਼ਾਂ ਦੀ ਕੀਤੀ ਗਈ। ਇਸ ਮੌਕੇ ਮੁਫਤ ਦਵਾਈਆਂ, ਮੁਫਤ ਐਨਕਾਂ, ਮੁਫਤ, ਸ਼ੂਗਰ ਟੈਸਟ, ਮੁਫ਼ਤ ਈ.ਸੀ.ਜੀ ਕੀਤੀ ਗਈ। ਅੱਖਾਂ ਦੇ ਚਿੱਟੇ ਮੋਤੀ ਦੇ ਆਪਰੇਸ਼ਨ ਵੀ ਕੀਤੇ ਜਾਣਗੇ। ਇਸ ਮੌਕੇ ਪੁੱਜੇ ਰਾਜਨੀਤਿਕ ਆਗੂਆਂ ’ਚ ਡਾ: ਰਵਜੋਤ ਕੈਬਨਿਟ ਮੰਤਰੀ, ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਲੋਕ ਸਭਾ ਸੀਟ ਅਨੰਦਪੁਰ ਸਾਹਿਬ ,ਅੰਮ੍ਰਿਤ ਭੌਸਲੇ ਕਾਂਗਰਸੀ ਨੇਤਾ, ਪ੍ਰਵੀਨ ਬੰਗਾ ਬਹੁਜਨ ਸਮਾਜ ਪਾਰਟੀ ਦੇ ਚਰਨਜੀਤ ਮੰਢਾਲੀ, ਮਾ. ਸਤਪਾਲ ਰਿਟੈਂਡਾ, ਸੋਨੂੰ ਦੁਸਾਂਝ, ਹਰਬਲਾਸ ਬਸਰਾ, ਮਨੋਹਰ ਕਮਾਮ, ਦਰਸ਼ਨ ਬਹਿਰਾਮ, ਪਰਮਜੀਤ ਮਹਿਰਮਪੁਰ, ਜਸਪਾਲ ਲਧਾਣਾ, ਪ੍ਰਸ਼ੋਤਮ ਮਾਹਿਲ ਗਹਿਲਾ, ਚਰਨਜੀਤ ਸਿੰਘ ਨੰਬਰਦਾਰ ਅਤੇ ਬੇਗਮਪੁਰਾ ਟਾਈਗਰ ਫੋਰਸ ਦੇ ਪ੍ਰਧਾਨ ਸੁਖਦੇਵ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸ਼ਤੀਸ਼, ਬਲਦੀਸ਼ ਕੌਰ ਬੰਗਾ, ਗੁਰਮੁਖ ਸਿੰਘ ਲਾਈਨ ਕਲੱਬ ਬੰਗਾ ਸਿਟੀ ਸਮਾਈਲ ਦੇ ਮੈਂਬਰ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਪੰਚ - ਸਰਪੰਚ ਅਤੇ ਰਜਿਸਟਰਡ ਮੈਡੀਕਲ ਪਰੈਟੀਸ਼ਨਰ ਐਸੋਸੀਏਸ਼ਨ ਦੇ ਆਗੂਆਂ ’ਚ ਪ੍ਰਧਾਨ ਡਾ. ਰਾਕੇਸ਼ ਬਾਘਾ, ਮਹਿੰਦਰ ਸਿੰਘ ਧਾਮੀ, ਜਨਰਲ ਸੈਕਟਰੀ, ਡਾ. ਬਲਵੀਰ ਮੈਨੇਜਰ, ਡਾ. ਮੁਕੇਸ਼ ਕੁਮਾਰ ਕੈਸ਼ੀਅਰ, ਡਾ. ਨਾਮਦੇਵ ਬੰਗੜ, ਰਾਜ ਕੁਮਾਰ ਫਾਰਮਸਸਿਟ, ਡਾ. ਹੇਮਰਾਜ, ਡਾ. ਵਿਕਰਮਜੀਤ, ਡਾ. ਅਰੁਣ ਯਾਦਵ, ਡਾ. ਪਰਮਜੀਤ ਗਾਇਨਾਕੋਲੋਜਿਸਟ, ਡਾ. ਸੁਰਿੰਦਰ ਕੋਟ ਫਤੂਹੀ ਅਤੇ ਸਟਾਫ ਹਾਜ਼ਰ ਹਨ। ਇਸ ਮੌਕੇ ’ਤੇ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਨੇ ਸ਼੍ਰੀ ਗੁਰੂ ਰਵਿਦਾਸ ਅਤੇ ਬਾਬਾ ਸਾਹਿਬ ਦੇ ਜੀਵਨ ਸਬੰਧੀ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮੈਂਬਰ ਮੀਟਿੰਗ ਉਪਰੰਤ ਗੱਲਬਾਤ ਸਮੇਂ। ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਹਿਤਾਂ ਦੀ ਰ... ਅਗਲੀ ਖ਼ਬਰ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਮੌਢੇ ‘ਤੇ ਸਟਾਰ ਲਗਾ ਕੇ ਸਬ-ਇੰਸਪੈਕਟਰ ਦੇ ਤੌਰ ‘ਤੇ ਪ੍ਰਵੀਨ ਕੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।