11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ - ਵਿਜੈ ਸ਼ਰਮਾ

ਕਟਾਰੀਆਂ, 10 ਅਗਸਤ (ਪ੍ਰੇਮੀ ਸੰਧਵਾਂ) - ਪੁਲਿਸ ਚੌਂਕੀ ਕਟਾਰੀਆਂ ਦੇ ਇੰਚਾਰਜ ਏ. ਐਸ.

ਅਜੀਤ ਡੈਸਕ 11-08-2026
ਕਟਾਰੀਆਂ, 10 ਅਗਸਤ (ਪ੍ਰੇਮੀ ਸੰਧਵਾਂ) - ਪੁਲਿਸ ਚੌਂਕੀ ਕਟਾਰੀਆਂ ਦੇ ਇੰਚਾਰਜ ਏ. ਐਸ. ਆਈ ਵਿਜੈ ਕੁਮਾਰ ਸ਼ਰਮਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵਲੋਂ ਹਰ ਤਰਾਂ ਦੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡਾਂ ਦੇ ਲੋਕਾਂ ਨੂੰ ਕੋਈ ਅਣਜਾਣ ਵਿਅਕਤੀ ਨਜ਼ਰ ਆਉਦਾ ਹੈ ਤਾਂ ਉਸ ਦੀ ਸੂਚਨਾ ਨਜ਼ਦੀਕੀ ਪੁਲਿਸ ਨੂੰ ਦਿੱਤੀ ਜਾਵੇ। ਚੌਂਕੀ ਇੰਚਾਰਜ ਵਿਜੈ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਤੁਹਾਡੇ ਧਿਆਨ ਵਿੱਚ ਨਸ਼ਾ ਵੇਚਦਾ ਜਾਂ ਪੀਂਦਾ ਹੋਵੇ, ਉਸ ਦੀ ਇਤਲਾਹ ਵੀ ਪੁਲਿਸ ਨੂੰ ਦਿੱਤੀ ਜਾਵੇ ਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਹੈੱਡ ਕਾਂਸਟੇਬਲ ਗਗਨਦੀਪ ਸਿੰਘ, ਬਚਿੱਤਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਗਰੋਕ੍ਰਿਸਟ ਕੰਪਨੀ ਨੇ ਸਰਕਾਰੀ ਹਾਈ ਸਕੂਲ ਠਠਿਆਲਾ ਢਾਂਹਾਂ ਵਿਖੇ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਪੇਟ ਰੋਗਾਂ ਦਾ ਹਰੇਕ ਇਲਾਜ ਹੁੰਦਾ ਹੈ ਜਸਵੰਤ ਹਸਪਤਾਲ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।