16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹਜ਼ਰਤ ਪੰਜ ਪੀਰ ਦਰਬਾਰ ਦਾ ਸਾਲਾਨਾ ਜੋੜ ਮੇਲਾ 4, 5 ਜੂਨ ਨੂੰ ਮਨਾਇਆ ਜਾਵੇਗਾ

ਅਜੀਤ ਡੈਸਕ 01-06-2026
ਨਵਾਂਸ਼ਹਿਰ, 31 ਮਈ (ਹਰਮਿੰਦਰ ਸਿੰਘ ਪਿੰਟੂ) - ਬੰਗਾ ਰੋਡ ਨਵਾਂਸ਼ਹਿਰ 'ਤੇ ਸਥਿਤ ਹਜ਼ਰਤ ਪੰਜ ਪੀਰ ਦਰਬਾਰ ਦਾ ਸਲਾਨਾ ਜੋੜ ਮੇਲਾ 4, 5 ਜੂਨ ਨੂੰ ਧੂਮ-ਧਾਮ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ | ਇਸ ਮੌਕੇ 'ਤੇ ਹਜ਼ਰਤ ਪੰਜ ਪੀਰ ਦਰਬਾਰ ਦੇ ਗੱਦੀਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਹੈ ਕਿ 4 ਜੂਨ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ ਕਵਾਲਿਆਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਜਿਸ ਵਿੱਚ ਬੰਟੀ ਕਵਾਲ, ਰਾਝਣ ਅਲੀ, ਇਸ਼ਰਤ ਅਲੀ ਵਲੋਂ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ | ਇਸੇ ਤਰਾਂ 5 ਜੂਨ ਨੂੰ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਜਾਵੇਗੀ ਤੇ ਨਾਲ ਹੀ ਚਾਦਰ ਦੀ ਰਸਮ ਵੀ ਹੋਵੇਗੀ ਅਤੇ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਹਾਜਰੀ ਲਗਵਾਉਣਗੇ ਜਿਹਨਾ ਦੇ ਵਿੱਚ ਗਾਇਕ ਮਹੇਸ਼ ਸਾਜਨ, ਇੰਟਰਨੈਸ਼ਲ ਕਵਾਲ ਸਰਦਾਰ ਅਲੀ, ਸਨਾ ਫਤਿਹ ਅਲੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ 'ਤੇ ਮੁੱਖ ਮਹਿਮਾਨ ਸਾਬਕਾ ਡੀ.ਜੀ.ਪੀ ਪੰਜਾਬ ਸੰਜੀਵ ਕਾਲੜਾ ਸ਼ਿਰਕਤ ਕਰਨਗੇ | ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਫੱਕਰ ਫਕੀਰ ਸ਼ਿਰਕਤ ਕਰਨਗੇ | ਮੇਲੇ ਦੇ ਦੋਨੋ ਦਿਨ ਲੰਗਰ ਅਤੁੱਟ ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਨਾਲ ਪੰਜਾਬ ਭਾਜਪਾ ਹੋਵੇਗੀ ਹੋਰ ਮਜ਼ਬੂਤ-ਗੁਲਸ਼ਨ ਬਾਗੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।