16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਹੋਇਆ ਸਰਗਰਮ 11 ਮੋਟਰਾਂ ਦੀਆਂ ਤਾਰਾਂ ਚੋਰੀ, ਪੁਲਿਸ ਬੇਖ਼ਬਰ

ਅਜੀਤ ਡੈਸਕ 01-06-2026
ਨਵਾਂਸ਼ਹਿਰ, 31 ਮਈ (ਜਸਬੀਰ ਸਿੰਘ ਨੂਰਪੁਰ)-ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਇਸ ਸਮੇਂ ਪੂਰੀ ਤਰ੍ਹਾਂ ਸਰਗਰਮ ਹੋਇਆ ਹੈ | ਇਸ ਗਰੋਹ ਵਲੋਂ ਲੁੱਟ, ਖੋਹ, ਚੋਰੀਆਂ ਬਿਨਾਂ ਖ਼ੌਫ਼ ਕੀਤੀਆਂ ਜਾ ਰਹੀਆਂ ਹਨ ਤੇ ਨਸ਼ਿਆਂ ਦਾ ਧੰਦਾ ਵੀ ਪੂਰੇ ਸਿਖ਼ਰਾਂ 'ਤੇ ਕੀਤਾ ਜਾ ਰਿਹਾ ਹੈ | ਇਸ ਗਰੋਹ ਵਲੋਂ ਰਾਤ ਨੂੰ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਤਾਰਾਂ ਨੂੰ ਵੇਚ ਕੇ ਨਸ਼ੇ ਕੀਤੇ ਜਾਂਦੇ ਹਨ, ਲਗਾਤਾਰ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਹਨ | ਇਸ ਸੰਬੰਧੀ ਕਿਸਾਨਾਂ ਵਲੋਂ ਸੰਬੰਧਿਤ ਪੁਲਿਸ ਕਰਮਚਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਪਰ ਅਜੇ ਤੱਕ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦਾ ਮਾਮਲਾ ਠੰਢਾ ਨਹੀਂ ਪੈ ਰਿਹਾ | ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰਵਾਹ ਨਹੀਂ ਹੈ | ਲਗਾਤਾਰ ਕਈ ਦਿਨਾਂ ਤੋਂ ਪਿੰਡ ਨੂਰਪੁਰ 'ਚ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਹਨ | ਇਕ ਵਾਰ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਨਾਲ ਸੰਬੰਧਿਤ ਕਿਸਾਨ ਦਾ 3 ਦੋ ਚਾਰ ਹਜ਼ਾਰ ਤੱਕ ਦਾ ਖ਼ਰਚ ਹੁੰਦਾ ਹੈ, ਜਦ ਕਿ ਇਹ ਚੋਰ ਇਨ੍ਹਾਂ ਤਾਰਾ ਨੂੰ 100 ਤੋਂ 200 ਰੁਪਏ 'ਚ ਵੇਚ ਕੇ ਆਪਣਾ ਨਸ਼ਿਆਂ ਦਾ ਝੱਸ ਪੂਰਾ ਕਰਦੇ ਹਨ | ਇਸੇ ਤਰ੍ਹਾਂ ਪਿੰਡ ਚੱਕ ਬਿਲਗਾ, ਪਿੰਡ ਕੱਟਾ, ਸਰਹਾਲ ਕਾਜ਼ੀਆਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੀਆਂ ਖ਼ਬਰਾਂ ਮਿਲੀਆਂ | ਪਿੰਡ ਨੂਰਪੁਰ 'ਚ ਬੀਤੀ ਦੋ ਰਾਤਾਂ 'ਚ ਲਖਵੀਰ ਸਿੰਘ ਲੱਖੀ, ਗੁਰਦੇਵ ਸਿੰਘ, ਮੱਖਣ ਸਿੰਘ, ਗੁਰਨੇਕ ਸਿੰਘ, ਸੋਹਣ ਸਿੰਘ, ਵਰਿੰਦਰਪਾਲ ਸਿੰਘ, ਹੈਪੀ ਨੂਰਪੁਰ, ਅਮਰੀਕ ਸਿੰਘ, ਗਿਆਨ ਸਿੰਘ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋਈਆਂ | ਇਹ ਤਾਰਾਂ ਰਾਤ ਨੂੰ ਚੋਰਾਂ ਵਲੋਂ ਮੋਟਰਾਂ ਦੇ ਕਮਰਿਆਂ ਦੇ ਦਰਵਾਜ਼ੇ ਤੋੜਕੇ ਚੋਰੀ ਕੀਤੀਆਂ ਗਈਆਂ |
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਨਾਲ ਪੰਜਾਬ ਭਾਜਪਾ ਹੋਵੇਗੀ ਹੋਰ ਮਜ਼ਬੂਤ-ਗੁਲਸ਼ਨ ਬਾਗੜੀ ਅਗਲੀ ਖ਼ਬਰ ਐਮ. ਸੀ. ਬਣੇ ਮਨਜੀਤ ਸਿੰਘ ਬੱਬਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।