21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬਿਜਲੀ ਸਪਲਾਈ ਭਲਕੇ ਬੰਦ ਰਹੇਗੀ

ਅਜੀਤ ਡੈਸਕ 07-05-2026
ਨਵਾਂਸ਼ਹਿਰ, 6 ਮਈ (ਜਸਬੀਰ ਸਿੰਘ ਨੂਰਪੁਰ)-ਪਾਵਰਕਾਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਦੇ ਅਧੀਨ ਪੈਂਦੇ 11 ਕੇ.ਵੀ ਦਾਣਾ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ | ਇਹ ਬਿਜਲੀ ਕੱਟ 7 ਮਈ ਨੂੰ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ | ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਨਵੀਂ ਅਬਾਦੀ ਅਤੇ ਇਬਰਾਹਿਮ ਬਸਤੀ, ਕਰਿਆਮ ਰੋਡ ਤੇ ਬਾਲਮੀਕ ਮੁਹੱਲਾ, ਦਲੀਪ ਨਗਰ ਅਤੇ ਸ਼ਿਵ ਕਲੌਨੀ, ਖਾਰਾ ਖੂਹ ਤੇ ਬੱਕਰਖਾਨਾ ਰੋਡ, ਚਰਚ ਕਲੌਨੀ ਅਤੇ ਮੂਸਾਪੁਰ ਰੋਡ ਦਾਣਾ ਮੰਡੀ ਅਤੇ ਰਵਿਦਾਸ ਨਗਰ ਤੇ ਇਸ ਤੋਂ ਇਲਾਵਾ ਦਾਣਾ ਮੰਡੀ ਫੀਡਰ ਨਾਲ ਜੁੜਦੇ ਹੋਰ ਇਲਾਕਿਆਂ ਦੀ ਸਪਲਾਈ ਵੀ ਇਸ ਸਮੇਂ ਦੌਰਾਨ ਬੰਦ ਰਹੇਗੀ |
ਪਿਛਲੀ ਖ਼ਬਰ ਬੀ.ਐਸ.ਸੀ. ਨਰਸਿੰਗ ਕੋਰਸਾਂ 'ਚ ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਤਰੀਕ 12 -ਪਿ੍ੰਸੀਪਲ ਰਮਨਦੀਪ ਕੌਰ ਅਗਲੀ ਖ਼ਬਰ ਸ਼ੁਕਰਾਨਾ ਯਾਤਰਾ ਲਈ ਬਿ੍ਗੇਡੀਅਰ ਰਾਜ ਕੁਮਾਰ ਵਲੋਂ ਇਲਾਕਾ ਵਾਸੀਆਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।