21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬਲਾਚੌਰ ਸਬ ਡਵੀਜ਼ਨ 'ਚ ਧਲੱੜੇ ਨਾਲ ਵਿਕ ਰਿਹਾ ਹੈ ਨਕਲੀ ਦੁੱਧ, ਪਨੀਰ ਅਤੇ ਖੋਆ

ਅਜੀਤ ਡੈਸਕ 21-04-2026
ਕਾਠਗੜ੍ਹ, 20 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਸਬ ਡਵੀਜ਼ਨ ਵਿਚ ਅੱਜ ਕੱਲ੍ਹ ਨਕਲੀ ਦੁੱਧ, ਪਨੀਰ ਅਤੇ ਦਹੀਂ ਦਾ ਗੋਰਖ ਧੰਦਾ ਪੂਰੇ ਧਲੱੜੇ ਨਾਲ ਚੱਲ ਰਿਹਾ ਹੈ, ਜਿਸ ਦੀ ਚਰਚਾ ਆਮ ਲੋਕਾਂ ਦੀ ਜ਼ੁਬਾਨ 'ਤੇ ਪੂਰੇ ਜ਼ੋਰਾਂ 'ਤੇ ਹੈ ਪਰ ਇਹ ਨਕਲੀ ਦੁੱਧ, ਪਨੀਰ, ਦਹੀ ਤੇ ਖੋਆ ਆਦਿ ਬਣਾਉਣ ਵਾਲੇ ਲੋਕ ਇਹ ਨਹੀ ਸਮਝਦੇ ਕਿ ਇਹੀ ਨਕਲੀ ਚੀਜ਼ਾਂ ਸਾਡੇ ਬੱਚਿਆਂ ਦੇ ਮੂੰਹ ਵਿੱਚ ਵੀ ਪੈ ਸਕਦੀਆਂ ਹਨ ਜਿਸ ਨਾਲ ਇਨ੍ਹਾਂ ਨਕਲੀ ਚੀਜਾਂ ਦਾ ਸੇਵਨ ਕਰਨ ਵਾਲੇ ਬੱਚੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਸਕਦੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਵੱਖ-ਵੱਖ ਆਗੂਆਂ ਅਤੇ ਸਮਾਜ ਸੇਵਕਾਂ ਜਿਨ੍ਹਾਂ ਵਿਚ ਸੇਵਾ ਮੁਕਤ ਪੁਲਿਸ ਇੰਸਪੈਕਟਰ ਸੁਭਾਸ਼ ਬਾਂਠ ਰੱਤੇਵਾਲ, ਜਥੇਦਾਰ ਸੁਰਜੀਤ ਸਿੰਘ ਦੋਭਾਲੀ ਅਤੇ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਦੱਸਿਆ ਕਿ ਇਲਾਕੇ ਦੇ ਸਭ ਤੋਂ ਵੱਡੇ ਪਿੰਡ ਰੱਤੇਵਾਲ ਜੋ ਇਲਾਕੇ ਦੇ ਸਾਰੇ ਪਿੰਡਾਂ ਦੇ ਕੇਂਦਰ ਹੈ ਉੱਥੋਂ ਰੋਜ਼ਾਨਾ ਹਜ਼ਾਰਾਂ ਲੀਟਰ ਨਕਲੀ ਦੁੱਧ ਤਿਆਰ ਹੋ ਕੇ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਖੇਤਰਾਂ ਵਿੱਚ ਇਹ ਦੁੱਧ ਧੜੰਲੇ ਨਾਲ ਸ਼ਰੇਆਮ ਵਿੱਕ ਰਿਹਾ ਹੈ, ਪਰ ਪਿੰਡਾਂ ਦੇ ਲੋਕ ਇਹ ਸਭ ਕੁਝ ਜਾਣਦੇ ਹੋਏ ਵੀ ਇਨ੍ਹਾਂ ਗੈਰ ਸਮਾਜੀ ਅਨਸਰਾਂ ਨੂੰ ਰੋਕ ਕੇ ਪੁੱਛਣ ਦਾ ਉਪਰਾਲਾ ਨਹੀਂ ਕਰਦੇ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਗੋਰਖ ਧੰਦਾ ਕਰਨ ਵਾਲੇ ਲੋਕ ਯੂਰੀਆ, ਰਿਫਾਇੰਡ ਤੇ ਇਜ਼ੀ ਵਰਗੇ ਜਾਨ ਲੇਵਾ ਖ਼ਤਰਨਾਕ ਕੈਮੀਕਲਾਂ ਤੋਂ ਇਹ ਨਕਲੀ ਦੁੱਧ ਤਿਆਰ ਕਰਦੇ ਹਨ | ਜਦੋਂ ਸਰਕਾਰੀ ਮਹਿਕਮੇ ਦਾ ਪੱਖ ਜਾਣਨ ਲਈ ਹਰਪ੍ਰੀਤ ਕੌਰ ਸਹਾਇਕ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਸ ਗੋਰਖ ਧੰਦੇ ਵਿਚ ਸ਼ਾਮਲ ਲੋਕਾਂ ਸਬੰਧੀ ਸਾਨੂੰ ਕੁੱਝ ਕੁ ਜਾਣਕਾਰੀ ਮਿਲੀ ਸੀ ਅਤੇ ਇਸ ਗੋਰਖ ਧੰਦੇ ਨੂੰ ਬੇਨਕਾਬ ਕਰਕੇ ਅਸਲ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸਾਡੇ ਮਹਿਕਮੇ ਵਲੋਂ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਇਨ੍ਹਾਂ ਨਕਲੀ ਦੁੱਧ ਵਾਲੇ ਦੋਸ਼ੀਆਂ ਨੂੰ ਫੜਨ ਲਈ ਸਖਤ ਡਿਊਟੀ ਲਗਾਈ ਗਈ ਹੈ | ਉਪਰੋਕਤ ਆਗੂਆਂ ਅਤੇ ਪਿੰਡਾਂ ਦੇ ਲੋਕਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਕਿਤੇ ਵੀ ਨਕਲੀ ਦੁੱਧ ਪਨੀਰ ਤੇ ਖੋਆ ਬਣਾਉਣ ਆਦਿ ਧੰਦੇ ਦਾ ਜਿਸ ਨੂੰ ਵੀ ਪਤਾ ਹੈ ਤਾਂ ਸਾਰੇ ਲੋਕ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਡੱਟਕੇ ਖੜ੍ਹਨ ਤਾਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬੀਮਾਰੀਆਂ ਤੋਂ ਬਚਾ ਸਕੀਏ |
ਪਿਛਲੀ ਖ਼ਬਰ ਪਿੰਡ ਰੈਲਮਾਜਰਾ ਨੇੜੇ ਦੋ ਕਾਰਾਂ ਦੀ ਹੋਈ ਟੱਕਰ ਅਗਲੀ ਖ਼ਬਰ ਬਿ੍ਗੇਡੀਅਰ ਰਾਜ ਕੁਮਾਰ ਨੇ ਸਿੱਖ ਜਗਤ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।