20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨਗਰ ਕੌਂਸਲ ਨੂੰ ਦਿੱਤਾ ਇਕ ਹਫ਼ਤੇ ਦਾ ਸਮਾਂ, ਸੜਕ ਨਾ ਬਣਾਈ ਤਾਂ ਦੇਵਾਂਗੇ ਧਰਨਾ

ਅਜੀਤ ਡੈਸਕ 21-04-2026
ਨਵਾਂਸ਼ਹਿਰ, 20 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਵਿਕਾਸ ਨਗਰ ਸੇਵਾ ਸੁਸਾਇਟੀ ਅਤੇ ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਦੋਹਾਂ ਸੁਸਾਇਟੀਆਂ ਨੇ ਰਲ ਕੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਨਵਾਂਸ਼ਹਿਰ ਵਿੱਚ ਫੱਟੀ ਬਸਤਾ ਚੌਂਕ ਤੋਂ ਲੈ ਕੇ ਪਿੰਡ ਸਲੋਹ ਨਗਰ ਕੌਂਸਲ ਦੀ ਹੱਦ ਤੱਕ ਸੜਕ ਦਾ ਬਹੁਤ ਬੁਰਾ ਹਾਲ ਹੈ ਥਾਂ ਪਰ ਥਾਂ ਸੜਕ ਟੁੱਟੀ ਹੋਈ ਹੈ | ਸੁਸਾਇਟੀ ਨੇ ਨਗਰ ਕੌਂਸਲ ਨਵਾਂਸ਼ਹਿਰ ਨੂੰ ਮੰਗ ਪੱਤਰ ਦਿੰਦਿਆਂ ਆਖਿਆ ਕਿ ਜੇਕਰ ਇਕ ਹਫ਼ਤੇ ਵਿਚ ਸੜਕ ਨਾ ਬਣਾਈ ਤਾਂ ਉਹ ਨਗਰ ਕੌਂਸਲ ਦਫਤਰ ਸਾਹਮਣੇ ਧਰਨਾ ਦੇਣਗੇ | ਉਹਨਾਂ ਆਖਿਆ ਕਿ ਇਹ ਸੜਕ ਤਕਰੀਬਨ 12 ਪਿੰਡਾਂ ਨੂੰ ਜੋੜਦੀ ਹੈ | ਇਸ ਸੜਕ ਉੱਪਰ ਸਕੂਲ ,ਧਾਰਮਿਕ ਸਥਾਨ ਅਤੇ ਕਈ ਹਸਪਤਾਲ ਹਨ ਤੇ ਹਰ ਪਾਸੇ ਆਵਾਜਾਈ ਰਹਿੰਦੀ ਹੈ | ਸੜਕ ਨਾ ਬਣਨ ਕਰਕੇ ਮਹੱਲੇ ਦੇ ਲੋਕਾਂ ਅਤੇ ਰਾਹਗੀਰਾਂ ਵਿੱਚ ਬਹੁਤ ਰੋਸ ਹੈ | ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਲੋਕਾਂ ਦੇ ਸੱਟਾਂ ਵੀ ਲੱਗੀਆਂ ਹਨ | ਇਸ ਸੜਕ 'ਤੇ ਬਰਸਾਤੀ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਜਿਸ ਕਰਕੇ ਸੜਕ ਟੁੱਟ ਜਾਂਦੀ ਹੈ | ਉਨ੍ਹਾਂ ਆਖਿਆ ਪਤਾ ਲੱਗਾ ਹੈ ਕਿ ਸੜਕ ਦਾ ਟੈਂਡਰ ਲੱਗ ਚੁੱਕਾ ਹੈ, ਪਰ ਸੜਕ ਬਣਾਈ ਨਹੀਂ ਜਾ ਰਹੀ | ਇਸ ਕਰਕੇ ਮਹੱਲੇ ਦੇ ਮੈਂਬਰਾਂ ਦੀ ਮੰਗ ਹੈ ਕਿ ਨਗਰ ਕੌਂਸਲ ਦੇ ਈ.ਓ ਅਤੇ ਅਧਿਕਾਰੀ ਇਸ ਸੜਕ ਨੂੰ ਪਹਿਲ ਦੇ ਅਧਾਰ 'ਤੇ ਬਣਾਉਣ ਅਤੇ ਪਾਣੀ ਦਾ ਯੋਗ ਨਿਕਾਸ ਕੀਤਾ ਜਾਵੇ | ਇਸ ਮੌਕੇ ਰੇਸ਼ਮ ਸਿੰਘ ਖਾਲਸਾ, ਜਗਦੀਸ਼
ਪਿਛਲੀ ਖ਼ਬਰ ਬਿ੍ਗੇਡੀਅਰ ਰਾਜ ਕੁਮਾਰ ਨੇ ਸਿੱਖ ਜਗਤ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਬਲਾਚੌਰ ਸਬ ਡਵੀਜ਼ਨ 'ਚ ਧਲੱੜੇ ਨਾਲ ਵਿਕ ਰਿਹਾ ਹੈ ਨਕਲੀ ਦੁੱਧ, ਪਨੀਰ ਅਤੇ ਖੋਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।