21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਾਬਾ ਸੇਲਬਰਾਹ ਅਸਥਾਨ ਝੰਡੇਰਾਂ ਵਿਖੇ ਵਿਸਾਖੀ ਸਮਾਗਮ ਮਨਾਇਆ

ਝੰਡੇਰਾਂ ਵਿਖੇ ਵਿਸਾਖੀ ਸਮਾਗਮ ਮੌਕੇ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ : ਨਛੱਤਰ ਸਿੰਘ ਬਹਿਰਾਮ <br/> 16-04-2026
ਬਹਿਰਾਮ, 15 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਮਹਾਂਪੁਰਸ਼ਾ ਦੀਆ ਯਾਦਾਂ ਨੂੰ ਤਾਜਾ ਰੱਖਣ ਲਈ ਉਨ੍ਹਾ ਦੀ ਯਾਦ 'ਚ ਮੇਲੇ ਮਨਾਉਣੇ ਸਾਡੇ ਵਿਚ ਭਾਈਚਾਰਕ ਸਾਂਝ ਵਧਾਉਂਦੇ ਹਨ | ਇਹ ਸ਼ਬਦ ਪ੍ਰਧਾਨ ਮੇਜਰ ਰਾਮ ਰੱਤੂ ਨੇ ਸਰਬ ਸਾਂਝਾ ਦਰਬਾਰ ਰੱਤੂ ਜਠੇਰੇ ਅਸਥਾਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ ਤੇ ਬਾਬਾ ਸੇਲਬਰਾਹ ਝੰਡੇਰਾਂ ਵਿਖੇ ਸਲਾਨਾ ਵਿਸਾਖੀ ਜੋੜ ਮੇਲੇ ਮੌਕੇ ਸੰਗਤਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਆਖੇ | ਸ਼੍ਰੀ ਆਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਸਜਾਇਆ ਗਿਆ | ਦਰਬਾਰ ਦੀਆਂ ਸਾਰੀਆਂ ਧਾਰਮਿਕ ਰਸਮਾਂ ਕਰਨ ਉਪਰੰਤ ਸਟੇਜ ਸਜਾਈ ਗਈ, ਜਿੱਥੇ ਵੱਖ-ਵੱਖ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਹਾਜਰੀ ਲਗਾਈ | ਇਸ ਮੌਕੇ ਪ੍ਰਧਾਨ ਮੇਜਰ ਰਾਮ ਰੱਤੂ, ਸਰਪੰਚ ਡਾ. ਸੁਰਿੰਦਰ ਝੰਡੇਰ, ਅਜਮੇਰ ਸਿੰਘ, ਲੈਕ: ਰਾਮ ਪ੍ਰਕਾਸ਼, ਕੁਲਦੀਪ ਰਾਮ ਰੱਤੂ, ਇਰਵਨ ਰੱਤੂ ਸਾਬਕਾ ਮੈਂਬਰ ਬਲਾਕ ਸੰਮਤੀ, ਸੰਤੋਖ ਰਾਮ, ਮਨਸਾ ਰਾਮ, ਵਾਸਦੇਵ, ਹਰਮੇਸ਼ ਲਾਲ, ਬਲਿਹਾਰ ਰਾਮ, ਸਤਿੰਦਰ ਸਿੰਘ, ਊਧੋ ਰਾਮ, ਬਲਜਿੰਦਰ ਰਾਮ, ਬਿਸ਼ਨ ਦਾਸ ਤਾਹਰਪੁਰ, ਹਰਮੇਸ਼ ਲਾਲ, ਸਰਪੰਚ ਨਿਰੰਗ ਸ਼ਾਹਪੁਰ, ਲੈਕ: ਬਚਿੱਤਰ ਸਿੰਘ, ਮਾ. ਰਾਮ ਪ੍ਰਕਾਸ਼, ਹੀਰਾ ਲਾਲ, ਕਿਸ਼ੋਰੀ ਲਾਲ ਸਰਪੰਚ ਚੱਕਗੁਰੂ, ਲਖਵਿੰਦਰ ਸਿੰਘ, ਸੁਖਚੈਣ ਸਿੰਘ ਨੰਬਰਦਾਰ ਲੰਗੇਰੀ, ਹਰਮੇਸ਼ ਲਾਲ ਅਬਾਦੀ ਫਗਵਾੜਾ ਤੇ ਜਗਤਾਰ ਰਾਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸੇ ਦਾ ਸਾਜਨਾ ਦਿਵਸ ਮਨਾਇਆ ਅਗਲੀ ਖ਼ਬਰ ਲਿਖਤੀ ਪ੍ਰਤੀਯੋਗਤਾ 'ਚ ਪ੍ਰਵੀਨ, ਪਿ੍ਆ ਤੇ ਸਿਮਰਨ ਨੇ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।