ਮਜਾਰੀ/ਸਾਹਿਬਾ, 1 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲ ਰਹੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਸਕੂਲ ਤੇ ਕਾਲਜ ਲੜਕੀਆਂ ਮਜਾਰੀ ਵਿਖੇ ਲੋੜਬੰਦ ਵਿਦਿਆਰਥੀਆਂ ਦੀਆਂ ਫੀਸਾਂ ਲਈ ਮਾਲੀ ਮੱਦਦ ਕਰਦਿਆਂ ਅਜੀਤ ਸਿੰਘ ਗਿੱਲ ਯੂ. ਐੱਸ. ਏ. ਵਲੋਂ 50 ਹਜਾਰ ਦੀ ਨਕਦ ਰਾਸ਼ੀ ਕਾਲਜ ਦੀ ਪਿ੍. ਮੈਡਮ ਮਨਜਿੰਦਰ ਕੌਰ ਨੂੰ ਸੌਂਪੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਲਵੀਰ ਸਿੰਘ ਚੰਗਿਆੜਾ ਨੇ ਸਟਾਫ਼ ਤੋਂ ਕਾਲਜ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਤੇ ਮੈਨਜਮੈਂਟ ਅਤੇ ਸਟਾਫ਼ ਵਲੋਂ ਇਲਾਕੇ ਦੀਆਂ ਲੜਕੀਆਂ ਵਾਸਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਾਰਲੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਦਾਰਾ ਸਿੰਘ ਬੱਲ ਬਛੌੜੀ, ਅਮਰਜੀਤ ਸਿੰਘ ਕੌਲਗੜ੍ਹ, ਵਾਈਸ ਪਿ੍. ਬਲਜੀਤ ਕੌਰ, ਕੁਸ਼ੱਲਿਆ ਦੇਵੀ, ਅਰਵਿੰਦਰ ਕੌਰ, ਪਰਵਿੰਦਰਜੀਤ ਕੌਰ, ਬਲਜੀਤ ਕੌਰ, ਸੰਦੀਪ ਕੌਰ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਅਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |