ਬੰਗਾ, 1 ਅਪ੍ਰੈਲ (ਧਰਮਵੀਰ ਪਾਲ)-ਆਦਰਸ਼ ਸਕੂਲ ਜੰਡਿਆਲਾ ਦੇ ਮੈਡਮ ਰਮਨ ਬਾਲਾ ਅਤੇ ਗਾਡਨਰ ਦੇਸ਼ ਰਾਜ ਆਪਣੀ ਨੌਕਰੀ ਪੂਰੀ ਕਰਦਿਆਂ ਸੇਵਾ ਮੁਕਤ ਹੋਏ | ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਨੌਕਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਈ | ਸਕੂਲ ਸਟਾਫ ਵੱਲੋਂ ਉਹਨਾਂ ਲਈ ਵਿਦਾਇਗੀ ਪਾਰਟੀ ਰੱਖੀ ਗਈ ਜਿਸ ਵਿਚ ਸੇਵਾ ਮੁਕਤ ਹੋਏ ਅਧਿਆਪਕ ਅਤੇ ਗਾਰਡਨ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਬਹੁਤ ਅਫਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਖਾਲੀ ਹੱਥ ਜਾਣਾ ਪੈ ਰਿਹਾ ਭਾਵ ਕੋਈ ਫੰਡ ਨੀ ਕੋਈ ਪੈਨਸ਼ਨ ਨਹੀ ਮਾੜੀਆਂ ਸਰਕਾਰਾਂ ਮਾੜੀਆਂ ਨੀਤੀਆਂ ਕਈ ਮੀਟਿੰਗਾਂ ਵਿੱਚ ਆਦਰਸ਼ ਸਕੂਲ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਨਹੀਂ ਹੋਇਆ | ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਅਤੇ ਡਿਪਾਰਟਮੈਂਟ ਵੱਲੋਂ ਜੋ ਤਨਖਾਹਾਂ ਤੇ ਸਹਿਮਤੀ ਬਣਾਈ ਗਈ, ਉਹਨਾਂ ਤਨਖਾਹਾਂ ਨੂੰ ਹੀ ਜਥੇਬੰਦੀ ਵੱਲੋਂ ਸਵੀਕਾਰਿਆ ਗਿਆ ਪਰ ਹਾਲੇ ਤੱਕ ਆਦਰਸ਼ ਸਕੂਲ ਮੁਲਾਜ਼ਮਾਂ ਨੂੰ ਲਾਰੇ ਹੀ ਮਿਲੇ ਹਨ ਉਹਨਾਂ ਦੀਆਂ ਕੋਈ ਵੀ ਮੰਗਾਂ ਮੰਨੀਆਂ ਨਹੀਂ ਗਈਆਂ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |