ਬਲਾਚੌਰ, 30 ਮਾਰਚ (ਨਰੇਸ਼ ਧੌਲ)-ਉੱਘੇ ਖੇਡ ਪ੍ਰਮੋਟਰ ਸਮਾਜ ਸੇਵੀ ਸੁਰਜੀਤ ਸਿੰਘ ਯੂ. ਕੇ. ਖੰਡੂਪੁਰ ਵਾਲਿਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿਚ ਸਮਾਜ ਸੇਵਾ ਅੰਦਰ ਪਾਏ ਵੱਡੇ ਯੋਗਦਾਨ ਸਦਕਾ ਅਤੇ ਜਥੇਦਾਰ ਤਾਰਾ ਸਿੰਘ ਸ਼ੇਖੂਪੁਰ, ਅਮਰੀਕ ਸਿੰਘ ਸ਼ੇਖੂਪੁਰ, ਰਮਨਦੀਪ ਸਿੰਘ ਥਿਆੜਾ ਆਦਿ ਨੂੰ ਵਿਸ਼ੇਸ਼ ਤੌਰ 'ਤੇ ਅਮਰੀਕ ਸਿੰਘ ਸਾਬਕਾ ਸਰਪੰਚ ਦੇ ਗ੍ਰਹਿ ਪਿੰਡ ਖੰਡੂਪੁਰ ਵਿਖੇ ਸਨਮਾਨਿਤ ਕੀਤਾ ਗਿਆ | ਸਮੁੱਚੀਆਂ ਸਨਮਾਨਿਤ ਸ਼ਖਸੀਅਤਾਂ ਵੱਲੋਂ ਸਰਪੰਚ ਗੁਰਨਾਮ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਨਾਮ ਸਿੰਘ, ਪੁਰਸ਼ੋਤਮ ਸਿੰਘ ਲਾਟੀ, ਲਖਵੀਰ ਸਿੰਘ ਅਤੇ ਪਿੰਡ ਦੀਆਂ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ |