ਕਟਾਰੀਆਂ, 30 ਮਾਰਚ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ-ਸੂੰਢ ਵਿਖੇ ਭੋਗਲ ਦਾਰਾ ਚੈਰੀਟੇਬਲ ਟਰੱਸਟ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਖਾਂ ਦੇ ਲਗਾਏ ਗਏ ਮੁਫ਼ਤ ਜਾਂਚ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਜੀ. ਐਸ ਵਿਰਦੀ ਅਤੇ ਉਨ੍ਹਾਂ ਦੀ ਸਮੁੱਚੀ ਡਾਕਟਰੀ ਟੀਮ ਵਲੋਂ ਕਰੀਬ 309 ਮਰੀਜਾਂ ਦੀ ਜਾਂਚ ਕੀਤੀ ਗਈ | ਜਦ ਕਿ 41 ਮਰੀਜ ਅਪ੍ਰੇਸ਼ਨਾਂ ਲਈ ਚੁਣੇ ਗਏ | ਜਿਨ੍ਹਾਂ ਦੇ ਅਪ੍ਰੇਸ਼ਨ 30 ਤੋਂ ਲੈ ਕੇ 4 ਮਾਰਚ ਤੱਕ ਕੀਤੇ ਜਾਣਗੇ ਤੇ ਮਰੀਜਾਂ ਦਾ ਸਾਰਾ ਖਰਚਾ ਭੋਗਲ ਪਰਿਵਾਰ ਵਲੋਂ ਹੀ ਚੁੱਕਿਆ ਜਾਵੇਗਾ | ਸਮਾਜ ਸੇਵੀ ਗੁਰਵਿੰਦਰ ਸਿੰਘ ਭੋਗਲ, ਤਰਸੇਮ ਸਿੰਘ ਭੋਗਲ ਤੇ ਪਰਮਿੰਦਰ ਸਿੰਘ ਭੋਗਲ ਨੇ ਦੱ ਸਿਆ ਕਿ ਕੈਂਪ ਦੌਰਾਨ ਮਰੀਜਾਂ ਨੂੰ ਦਵਾਈਆਂ ਤੇ ਐਨਕਾਂ ਦੀ ਮੁਫ਼ਤ ਵੰਡ ਕੀਤੀ ਗਈ | ਕੈਂਪ ਦਾ ਉਦਘਾਟਨ ਡਾਕਟਰ ਤੇਜਵੀਰ ਸਿੰਘ ਤੇ ਡਾ. ਰੁਪਿੰਦਰ ਕੌਰ ਵਲੋਂ ਕੀਤਾ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾ. ਜੀ. ਐਸ ਵਿਰਦੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ, ਜਥੇ. ਸ਼ਿੰਗਾਰਾ ਸਿੰਘ ਬੋਇਲ, ਗੁਰਦੇਵ ਸਿੰਘ ਬੋਇਲ, ਬਾਬਾ ਜਗੀਰ ਸਿੰਘ, ਮਨਜੀਤ ਕੌਰ, ਅਮਰਜੀਤ ਕੌਰ, ਪਰਮਿੰਦਰ ਸਿੰਘ ਬੋਇਲ ਸਾਬਕਾ ਸਰਪੰਚ ਮਕਸੂਦਪੁਰ, ਡਾ. ਸੁੱਖੀ ਸੰਧੂ, ਡਾ. ਰਵਿੰਦਰ ਸੂੰਢ, ਭਾਈ ਬਲਜਿੰਦਰ ਸਿੰਘ, ਮਨਜੀਤ ਸਿੰਘ ਖੜੌਦ, ਮੁਨੀਮ ਨਰੰਜਣ ਦਾਸ ਮੱਲ੍ਹਾ ਸੋਢੀਆਂ, ਅਮਨਦੀਪ ਸਿੰਘ ਬੋਇਲ, ਅਸ਼ਵਨੀ ਕੁਮਾਰ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |