ਬਲਾਚੌਰ, 30 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਦੇਸ਼ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਦੀ ਬਲਾਚੌਰ ਇਕਾਈ ਦਾ ਚੋਣ ਅਜਲਾਸ ਹੋਇਆ | ਇਸ ਮੌਕੇ ਪ੍ਰਧਾਨ ਪਿ੍ੰਸੀਪਲ ਚੰਦਰੇਸ਼ ਸ਼ੋਰੀ ਨੇ ਪਿੱਛਲੇ ਦੋ ਸਾਲਾਂ ਦੀ ਕਾਰਗੁਜਾਰੀ ਸਮਾਜ ਸੇਵੀ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਨਵੇਂ ਜੋੜੇ ਗਏ ਮੈਂਬਰਾਂ ਬਾਰੇ ਵੀ ਦੱਸਿਆ | ਉਨ੍ਹਾ ਦੱਸਿਆ ਕਿ ਪ੍ਰੀਸ਼ਦ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਹਿੱਤ ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫੰਡ ਵਿੱਚ ਭਰਪੂਰ ਸਹਿਯੋਗ ਪਾਇਆ ਤੇ ਨਾਲ-ਨਾਲ ਪ੍ਰੀਸ਼ਦ ਵੱਲੋਂ ਜਾਰੀ ਗਤੀਵਿਧੀਆਂ ਨੂੰ ਬੜੀ ਦਿਲਚਸਪੀ ਨਾਲ ਸਾਰਿਆਂ ਦੇ ਸਹਿਯੋਗ ਨਾਲ ਪੂਰਾ ਕਰਨ ਦੇ ਸੁਹਿਰਦ ਯਤਨਾਂ ਨੂੰ ਸਫਲਤਾ ਦਾ ਬੂਰ ਪਿਆ | ਇਸ ਮੌਕੇ ਅਗਲੇ ਦੋ ਸਾਲਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਸੀਨੀਅਰ ਐਡਵੋਕੇਟ ਪੁਸ਼ਪ ਰਾਣਾ ਨੂੰ ਪੈਟਰਨ ਬਣਾਇਆ ਗਿਆ ਅਤੇ ਰਾਣਾ ਰਣਦੀਪ ਕੌਸ਼ਲ ਨੂੰ ਪ੍ਰਧਾਨ ਚੁੱਣਿਆ ਗਿਆ | ਇਸੇ ਤਰਾਂ ਰਾਣਾ ਹਰਵਿੰਦਰਪਾਲ ਸਿੰਘ ਨੂੰ ਜਨਰਲ ਸਕੱਤਰ, ਸੁਨੀਲ ਸ਼ਰਮਾਂ ਨੂੰ ਸੰਯੁਕਤ ਸਕੱਤਰ, ਮੈਡਮ ਪੁਸ਼ਪਾ ਵਿਆਸ ਨੂੰ ਉੱਪ ਸਕੱਤਰ, ਅਸ਼ਵਨੀ ਬਾਗੜੀ ਨੂੰ ਖਜਾਨਚੀ, ਮਿਥਲੇਸ਼ ਸੋਨੀ ਨੂੰ ਉੱਪ ਖਜਾਨਚੀ ਅਤੇ ਦੀਦਾਰ ਸਿੰਘ ਬਹਿਲ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ | ਇਸੇ ਤਰਾਂ ਭਾਰਤ ਵਿਕਾਸ ਪ੍ਰੀਸ਼ਦ ਦੇ ਪੰਜ ਸੂਤਰ ਸੰਪਰਕ, ਸਹਿਯੋਗ, ਸੰਸਕਾਰ ਤੇ ਸੇਵਾ ਤਹਿਤ ਸਮਾਜ ਸੇਵੀ ਗਗਨਦੀਪ ਸਿੰਘ ਰਾਣਾ ਦੀ ਸੰਪਰਕ, ਕੈਪਟਨ ਭਗਤ ਰਾਮ ਨੂੰ ਸਹਿਯੋਗ, ਰਾਣਾ ਸ਼ੁਭਾਸ਼ ਚੰਦਰ ਦੀ ਸੰਸਕਾਰ, ਵਿਸ਼ਾਲ ਰਾਣਾ ਤੇ ਸੁਰਿੰਦਰ ਪਨੇਸਰ ਦੀ ਸੇਵਾ ਅਤੇ ਪਰਮਜੀਤ ਸਿੰਘ ਤੇ ਯਸ਼ਪਾਲ ਸਿੰਘ ਦੀ ਸਮਰਪਣ ਸੂਤਰ ਵੱਜੋਂ ਚੋਣ ਕੀਤੀ ਗਈ | ਇਸ ਤੋਂ ਇਲਾਵਾ ਪਿ੍ੰਸੀਪਲ ਅਰੁਣਾ ਪਾਠਕ ਨੂੰ ਮਹਿਲਾ ਪ੍ਰਮੁੱਖ ਬਣਾਇਆ ਗਿਆ | ਵਾਤਾਵਰਣ ਸੇਵਾਵਾਂ ਲਈ ਵਿਜੇ ਰਾਣਾ, ਭਾਰਤ ਨੂੰ ਜਾਣੋ ਲਈ ਹਰਵਿੰਦਰਪਾਲ ਸਿੰਘ ਅਤੇ ਅਰਵਿੰਦ ਖਟਾਣਾ, ਗੁਰੁ ਵੰਦਨ ਛਾਤਰ ਅਭਿਨੰਦਨ ਲਈ ਲੈਕਚਰਰ ਸੁਨੀਲ ਸ਼ਰਮਾਂ ਅਤੇ ਮਾਸਟਰ ਪੰਕਜ ਸਿਆਲ ਨੂੰ ਚੁਣਿਆ ਗਿਆ | ਕੁੱਝ ਵਰ੍ਹੇ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਬਲਾਚੌਰ ਦੇ ਸੀਨੀਅਰ ਮੈਨੇਜਰ ਨਰਿੰਦਰ ਸ਼ਰਮਾਂ ਜੋ ਅੱਜਕੱਲ੍ਹ ਹਿਸਾਰ ਵਿਖੇ ਤਾਇਨਾਤ ਹਨ ਵੱਲੋਂ ਇਲਾਕੇ ਦੇ ਸਮਾਜ ਸੇਵੀਆਂ ਨੂੰ ਭਾਰਤ ਵਿਕਾਸ ਪ੍ਰੀਸ਼ਦ ਸੰਬਧੀ ਜਾਣਕਾਰੀ ਦਿੱਤੀ ਅਤੇ ਉਤਸ਼ਾਹਿਤ ਕਰਨ ਉਪਰੰਤ ਬਲਾਚੌਰ ਵਿੱਖੇ ਇਕਾਈ ਦਾ ਗਠਨ ਕੀਤਾ ਗਿਆ ਅਤੇ ਡਾ. ਐਸ.ਕੇ ਪਨੇਸਰ ਪਹਿਲੇ ਪ੍ਰਧਾਨ ਬਣੇ ਅਤੇ ਫਿਰ ਪਿ੍ੰਸੀਪਲ ਚੰਦਰੇਸ਼ ਸ਼ੋਰੀ ਵੱਲੋਂ ਸਮਰਪਣ ਦੀ ਭਾਵਨਾਂ ਨਾਲ ਕੰਮ ਕੀਤਾ ਅਤੇ ਅੱਜ ਚੁਣੇ ਗਏ ਪ੍ਰਧਾਨ ਰਾਣਾ ਰਣਦੀਪ ਕੌਸ਼ਲ ਸ਼੍ਰੀ ਬਾਬਾ ਬਲਰਾਜ ਮੰਦਰ ਕਮੇਟੀ ਬਲਾਚੌਰ, ਨਗਰ ਕੌਂਸਲ ਬਲਾਚੌਰ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰ ਵਿੱਚ ਉਹ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀ ਹਨ |