ਘੁੰਮਣਾਂ, 30 ਮਾਰਚ (ਮਹਿੰਦਰਪਾਲ ਸਿੰਘ)-ਜਦੋਂ ਵੀ ਪੰਜਾਬ 'ਚ ਚੋਣਾਂ ਦਾ ਬਿਗਲ ਵੱਜਦਾ ਹੈ ਪ੍ਰਵਾਸੀ ਭਾਰਤੀ ਤਨ ਤੇ ਧਨ ਨਾਲ ਪੰਜਾਬ ਕਾਂਗਰਸ ਪਾਰਟੀ ਦੀ ਮਦਦ ਕਰਦੇ ਹਨ | ਇਹ ਵਿਚਾਰ ਸੱਤੀ ਬੈਂਸ ਤੇ ਰੇਸ਼ਮ ਸਿੰਘ ਘੁੰਮਣ ਨੇ ਸਾਂਝੇ ਬਿਆਨ ਰਾਹੀਂ ਪ੍ਰਗਟ ਕਰਦਿਆਂ ਕਹੇ | ਸੱਤੀ ਬੈਂਸ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਹੁੰਦੇ ਹਾਂ | ਜਦੋਂ ਦੀ ਮਾਨ ਸਰਕਾਰ ਆਈ ਹੈ | ਇਸ ਨੇ ਗੱਲਾਂ ਨਾਲ ਪੰਜਾਬ ਦਾ ਬੇੜਾ ਡੋਬ ਦਿੱਤਾ ਹੈ | ਕਾਂਗਰਸ ਪਾਰਟੀ ਨੇ ਹਮੇਸ਼ਾ ਭਲੇ ਦੀ ਗੱਲ ਕੀਤੀ | ਮੈਂ ਤੇ ਮੇਰੇ ਸਾਥੀਆਂ ਨੇ ਹੁਣ ਤੋਂ ਸਾਕ ਸਬੰਧੀਆਂ ਤੇ ਮਿੱਤਰ ਭਾਈਚਾਰੇ ਕੋਲ ਜਾ ਕੇ ਕਾਂਗਰਸ ਦੇ ਹੱਕ 'ਚ ਡੱਟਣ ਲਈ ਪ੍ਰੇਰਨਾ ਕੀਤੀ | ਕਿਉਂਕਿ ਪੰਜਾਬੀਆਂ ਨੇ ਆਪਣੇ ਸਿਰ 'ਤੇ ਕਾਫੀ ਬੋਝ ਉਠਾਇਆ ਹੈ | ਕਾਂਗਰਸ ਪਾਰਟੀ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਕਰਦੇ ਹਾਂ | ਇਸ ਮੌਕੇ ਬਿੱਟੂ ਬੰਗਾ, ਫੌਜੀ ਘੁੰਮਣ, ਮਾਣਕ ਆਦਿ ਹਾਜ਼ਰ ਸਨ |