25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲਧਾਣਾ ਉੱਚਾ ਵਿਖੇ ਪੰਜਾਬ ਸਰਕਾਰ ਦੇ ਸਿਹਤ ਕਾਰਡ ਬਣਨੇ ਜਾਰੀ

ਅਜੀਤ ਡੈਸਕ 06-03-2026
ਬੰਗਾ, 5 ਮਾਰਚ (ਸੁਰਿੰਦਰ ਸਿੰਘ ਕਰਮ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀ ਆਰਥਿਕ ਮਦਦ ਕਰਨ ਦੇ ਮਕਸਦ ਨਾਲ ਸਮੁੱਚੇ ਪੰਜਾਬ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ-ਅਧਿਕਾਰੀਆਂ ਵਲੋਂ ਲੋਕਾਂ ਦੇ ਸਿਹਤ ਕਾਰਡ ਬਣਨ ਦਾ ਸਿਲਸਿਲਾ ਜਾਰੀ ਹੈ | ਇਨ੍ਹਾਂ ਕਾਰਡਾਂ ਨਾਲ ਲੋਕਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਦੀ ਸਿਹਤ ਠੀਕ ਰੱਖਣ ਲਈ ਜਾਂ ਬਿਮਾਰੀ ਦੀ ਹਾਲਤ 'ਚ ਟੌਪ ਦੇ ਹਸਪਤਾਲਾਂ 'ਚ ਮੁਫ਼ਤ ਇਲਾਜ ਕਰਾਉਣ ਦੀ ਸਹੂਲਤ ਉਪਲਬਧ ਹੈ | ਇਸੇ ਲੜੀ ਵਿੱਚ ਸਵ: ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਸਰਕਾਰੀ ਡਿਸਪੈਂਸਰੀ ਲਧਾਣਾ ਉੱਚਾ ਵਿਖੇ ਨਗਰ ਨਿਵਾਸੀਆਂ ਦੇ ਦਸ ਲੱਖ ਤੱਕ ਮੁਫ਼ਤ ਇਲਾਜ ਕਰਾਉਣ ਹਿੱਤ ਸਿਹਤ ਕਾਰਡ ਬਣਨੇ ਜਾਰੀ ਹਨ | ਪਿੰਡ ਦੀ ਸਰਪੰਚ ਮੈਡਮ ਨੀਲਮ ਰਾਣੀ ਨੇ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਨੂੰ ਇਹ ਸਿਹਤ ਕਾਰਡ ਬਣਾਉਣੇ ਚਾਹੀਦੇ ਹਨ | ਕਾਰਡ ਬਣਾਉਣ ਹਿੱਤ ਰੰਜਨਾ ਦੇਵੀ ਐੱਮ. ਆਈ. ਆਸ਼ਾ ਵਰਕਰ, ਰਾਜਵੀਰ ਕੌਰ ਸੀ. ਐੱਚ. ਓ, ਜਸਵੀਰ ਕੌਰ ਆਸ਼ਾ ਵਰਕਰ ਵਲੋਂ ਸੇਵਾਵਾਂ ਜਾਰੀ ਹਨ | ਇਸ ਮੌਕੇ ਅਮਰੀਕ ਸਿੰਘ ਵਾਰੀਆ ਪੰਚ, ਪਰਮਿੰਦਰ ਸਿੰਘ, ਨਵਜੀਵਨ ਸਿੰਘ ਜੀਵਨ, ਲਖਵੀਰ ਸਿੰਘ ਕਾਕਾ, ਸੁਰਿੰਦਰ ਸਿੰਘ ਛਿੰਦਾ, ਇਕਬਾਲ ਸਿੰਘ ਪਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਨਫਾਰਮਾ ਕੰਪਨੀ ਟੌਂਸਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਰਕਾਰ ਪਿੰਡ ਮੰੁਨਾ ਤੋਂ ਫਗਵਾੜਾ ਸੜਕ ਨੂੰ ਬਣਾਉਣ ਦਾ ਮਸਲਾ ਹੱਲ ਕਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।