22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਨੌਰਾ ਵਿਖੇ ਸੰਤ ਬਾਬਾ ਸੇਵਾ ਸਿੰਘ ਯਾਦਗਾਰੀ 5 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੋਕਤ ਨਾਲ ਸਮਾਪਤ

ਅਜੀਤ ਡੈਸਕ 20-02-2026
ਬੰਗਾ, 19ਫਰਵਰੀ (ਕੁਲਦੀਪ ਸਿੰਘ ਪਾਬਲਾ)-ਸੰਤ ਬਾਬਾ ਸੇਵਾ ਸਿੰਘ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 44ਵਾਂ ਅਤੇ 60ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਸਮੂਹ ਗ੍ਰਾਮ ਪੰਚਾਇਤ, ਸਮੂਹ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬਾਬਾ ਸੇਵਾ ਸਿੰਘ ਸਟੇਡੀਅਮ ਨੌਰਾ ਵਿਖੇ ਹੋਇਆ | ਫੁੱਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਫਾਈਨਲ ਮੁਕਾਬਲੇ ਕਰਵਾਏ ਗਏ | ਇਨ੍ਹਾਂ ਫਾਈਨਲ ਮੁਕਾਬਲਿਆਂ ਵਿੱਚ ਨੌਰਾ ਅਤੇ ਨਵਾਂਸ਼ਹਿਰ ਦੀ 'ਏ' ਟੀਮ ਵਿਚਕਾਰ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲਾ ਬੜਾ ਹੀ ਦਿਲਚਸਪ ਰਿਹਾ ਦੋਵਾਂ ਟੀਮਾਂ ਨੇ ਜੱਦੋ-ਜਹਿਦ ਕਰਦੇ ਹੋਏ ਆਖਰ 'ਚ ਨੌਰਾ ਦੀ ਟੀਮ ਨੇ ਨਵਾਂਸ਼ਹਿਰ ਦੀ ਟੀਮ ਨੂੰ ਹਰਾ ਕੇ ਨਕਦ ਇਨਾਮ ਤੇ ਟ੍ਰਾਫੀ ਪ੍ਰਾਪਤ ਕੀਤੀ | ਇਸੇ ਤਰ੍ਹਾਂ ਨੌਰਾ ਅਤੇ ਜੀਂਦੋਵਾਲ ਦੀਆਂ 'ਬੀ' ਟੀਮਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਜੀਂਦੋਵਾਲ ਦੀ ਟੀਮ ਨੇ ਨੌਰਾ ਦੀ ਟੀਮ 'ਬੀ' ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਐਮ. ਪੀ ਮਾਲਵਿੰਦਰ ਸਿੰਘ ਕੰਗ ਅਤੇ ਨਾਲ ਸਤਨਾਮ ਸਿੰਘ ਜਲਵਾਹਾ, ਲਲਿਤ ਮੋਹਨ ਪਾਠਕ ਬੱਲੂ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਉਣ ਉਪਰੰਤ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਇਸ ਦੌਰਾਨ ਮਾਲਵਿੰਦਰ ਸਿੰਘ ਕੰਗ ਨੇ ਖਿਡਾਰੀਆਂ ਨੂੰ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ | ਸਰਪੰਚ ਦਿਲਬਾਗ ਸਿੰਘ ਪਾਬਲਾ, ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਮਾਲਵਿੰਦਰ ਸਿੰਘ ਕੰਗ, ਸਤਨਾਮ ਸਿੰਘ ਜਲਵਾਹਾ ਅਤੇ ਲਲਿਤ ਮੋਹਨ ਪਾਠਕ ਦਾ ਸਨਮਾਨ ਕੀਤਾ ਗਿਆ | ਇਸ ਉਪਰੰਤ ਜੇਤੂ ਟੀਮਾਂ ਅਤੇ ਉਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਰਪੰਚ ਸ: ਦਿਲਬਾਗ ਸਿੰਘ ਪਾਬਲਾ, ਅਮਰਜੀਤ ਸਿੰਘ ਯੂ. ਐਸ. ਏ, ਅਸ਼ੋਕ ਕੁਮਾਰ ਬਾਲੀ, ਪ੍ਰਧਾਨ ਹਰਜਿੰਦਰ ਸਿੰਘ ਨੰਬਰਦਾਰ ਅਤੇ ਸਮੂਹ ਮੈਬਰਾਂ ਨੇ ਨਕਦ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਤਵੰਤੇ ਸੱਜਣ ਅਤੇ ਦਰਸ਼ਕਾਂ ਨੇ ਪੰਜ ਦਿਨ ਖੇਡਾਂ ਦਾ ਖੂਬ ਆਨੰਦ ਮਾਣਿਆ | ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਪਾਬਲਾ ਨੰਬਰਦਾਰ, ਮਿੱਤ ਸਿੰਘ ਪੰਚ, ਸੁਖਜਿੰਦਰ ਸਿੰਘ ਅਜ਼ਾਦ, ਅਮਰਜੀਤ ਸਿੰਘ ਯੂ.ਐਸ. ਏ, ਅਸ਼ੋਕ ਕੁਮਾਰ ਬਾਲੀ, ਜਸਪਾਲ ਸੋਨੀ ਪੰਚ, ਮਲਕੀਅਤ ਸਿੰਘ ਕੈਰੀਅਰ, ਮੋਹਣ ਸਿੰਘ ਕੈਰੀਅਰ, ਗੁਰਚਰਨ ਸਿੰਘ ਕੈਨੇਡਾ, ਮਹਿੰਦਰ ਸਿੰਘ ਕੈਨੇਡਾ, ਬਲਵਿੰਦਰ ਪਾਲ ਸੋਗੀ ਭੱਠੇ ਵਾਲੇ, ਬਲਵੀਰ ਚੰਦ ਭਾਟੀਆ, ਮਾ: ਪਰਮੇਸ਼ਰ ਗੁਰੂ, ਮਾ: ਗਿਆਨ ਚੰਦ ਗੁਰੂ, ਜਿੰਦਾ ਪੰਚ, ਗੁਰਬਚਨ ਸਿੰਘ ਦੁਰਗਾ, ਸਤਨਾਮ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਹੈਪੀ ਕੈਨੇਡਾ, ਸਤਨਾਮ ਸਿੰਘ ਨਾਮਧਾਰੀ, ਗ੍ਰੰਥੀ ਕੁਲਵਿੰਦਰ ਸਿੰਘ, ਕੁਲਵੀਰ ਸਿੰਘ ਨੰਬਰਦਾਰ ਨਿਉ ਦੀਪ ਬੱਸ, ਅਵਤਾਰ ਸਿੰਘ, ਸ਼ਿੰਗਾਰਾ ਰਾਮ, ਅਵਤਾਰ ਸਿੰਘ ਇਟਲੀ, ਤਰਸੇਮ ਸਿੰਘ ਯੂ.ਐਸ.ਏ, ਜਸਵਿੰਦਰ ਸਿੰਘ ਸੋਢੀ ਜਰਮਨ, ਗੁਰਬਚਨ ਸਿੰਘ ਇਟਲੀ, ਬਲਦੇਵ ਸਿੰਘ, ਸਤਿੰਦਰ ਸਿੰਘ ਬੰਟੀ ਕੈਨੇਡਾ, ਹਰਪਿੰਦਰ ਸਿੰਘ ਪਾਬਲਾ ਮਨੀਲਾ, ਮਲਕੀਤ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਕਰਿਆਨਾ ਸਟੋਰ ਨੌਰਾ, ਜਸਵਿੰਦਰ ਸਿੰਘ ਪ੍ਰਧਾਨ ਦਸ਼ਮੇਸ਼ ਕਲੱਬ ਨੌਰਾ, ਕੀਪਾ, ਕੁਲਵਿੰਦਰ ਸਿੰਘ ਖੁੱਲੇ ਖਾਤੇ ਅਤੇ ਸਮੂਹ ਨਗਰ ਨਿਵਾਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੇਈਾ ਦੇ ਗੰਦੇ ਪਾਣੀ ਤੋਂ ਪਿੰਡ ਚੇਤਾ ਦੇ ਲੋਕ ਪ੍ਰੇਸ਼ਾਨ - ਸੁਖਦੇਵ ਸਿੰਘ ਅਗਲੀ ਖ਼ਬਰ ਡਾ. ਅੰਬੇਡਕਰ ਭਵਨ ਸੂੰਢ ਵਿਖੇ ਲਗਾਏ ਗਏ ਜਨਰਲ ਕੈਂਪ ਦੌਰਾਨ 733 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।