ਟੱਪਰੀਆਂ ਖੁਰਦ, 19 ਫਰਵਰੀ (ਬਲਵਿੰਦਰ ਨਾਨੋਵਾਲੀਆ)-ਸੂਬੇ ਅੰਦਰ ਲੰਮਾ ਸਮਾਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ਦਿਖਾਉਣ ਦੀ ਬਜਾਏ ਨਸ਼ਿਆਂ ਵੱਲ ਧਕੇਲ ਕੇ ਰੱਖ ਦਿੱਤਾ, ਜਿਸ ਕਰਕੇ ਅੱਜ ਸੂਬਾ ਸਰਕਾਰ ਵਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਆਰੰਭ ਕਰਕੇ ਪਿੰਡਾਂ ਅੰਦਰ ਖੇਡ ਸਟੇਡੀਅਮ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਅਤੇ ਕਸਰਤ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ | ਇਹ ਵਿਚਾਰ ਚੌਧਰੀ ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਟੱਪਰੀਆਂ ਖੁਰਦ ਵਿਖੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਖਰੀਦਣ ਲਈ ਆਪਣੇ ਅਖਤਿਆਰੀ ਫੰਡ 'ਚੋਂ ਡੇਢ ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਸਮੇਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਪਿੰਡ-ਪਿੰਡ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਤਾਂ ਜੋ ਨੌਜਵਾਨ ਰੋਜ਼ਾਨਾਂ ਕਸਰਤ ਕਰਕੇ ਇਕ ਸੋਹਣੇ ਪੰਜਾਬ ਦੀ ਸਿਰਜਣਾ ਵਿਚ ਬਣਦਾ ਯੋਗਦਾਨ ਪਾ ਸਕਣ | ਇਸ ਮੌਕੇ ਗੁਰਪ੍ਰੀਤ ਕੌਰ ਸਰਪੰਚ, ਸੂਬੇਦਾਰ ਮੇਜਰ ਤੀਰਥ ਰਾਮ ਭੂੰਬਲਾ, ਲੱਕੀ ਚੌਧਰੀ ਦੁਬਈ, ਰਣਜੀਤ ਸਿੰਘ ਸਾਬਕਾ ਸਰਪੰਚ, ਯਸ਼ਪਾਲ ਭੂੰਬਲਾ ਸਾਬਕਾ ਸਰਪੰਚ, ਪ੍ਰੇਮ ਚੰਦ ਸਾਬਕਾ ਸਰਪੰਚ, ਮੋਹਣ ਲਾਲ ਪੰਚ, ਗੁਰਮੀਤ ਭੂੰਬਲਾ, ਉਂਕਾਰ ਬਿੱਟੂ, ਸਤੀਸ਼ ਟੋਨੀ, ਦੇਸ ਰਾਜ, ਦੀਪਕ ਕਟਾਰੀਆ ਦੁਬਈ, ਸ਼ੁਭਾਸ਼ ਭੂੰਬਲਾ, ਮਨੀ ਕਟਾਰੀਆ, ਵਾਸਦੇਵ ਭੂੰਬਲਾ ਅਤੇ ਦਲਜੀਤ ਸੋਨੂੰ ਵੀ ਹਾਜਰ ਸਨ |