23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਕੁਨੈਕਸ਼ਨ ਕੱਟਣ ਦੇ ਸਖ਼ਤ ਨਿਰਦੇਸ਼

ਅਜੀਤ ਡੈਸਕ 20-02-2026
ਘੁੰਮਣਾਂ, 19 ਫਰਵਰੀ (ਮਹਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ 600 ਯੂਨਿਟ ਬਿਜਲੀ ਮੁਆਫੀ ਨੂੰ ਲੈ ਕੇ ਜਿੱਥੇ ਖਪਤਕਾਰ ਭੰਬਲ ਭੂਸੇ 'ਚ ਫਸੇ ਨਜ਼ਰ ਆਉਂਦੇ ਹਨ ਉੱਥੇ ਬਿਜਲੀ ਬੋਰਡ ਘਾਟੇ 'ਚ ਜਾਣ ਕਰਕੇ ਜਿਨ੍ਹਾਂ ਨੇ ਬਿਜਲੀ ਬੋਰਡ ਤੇ ਸਰਕਾਰ ਦੇ ਆਦੇਸ਼ਾ ਮੁਤਾਬਿਕ 600 ਤੋਂ ਵੱਧ ਯੂਨਿਟ ਬਿਜਲੀ ਖਪਤ ਕੀਤੀ ਹੈ ਪਰ ਬਿਜਲੀ ਬਿੱਲ ਜਮ੍ਹਾਂ ਨਹੀਂ ਕਰਾਏ ਉਨ੍ਹਾਂ ਦੇ ਟੀ. ਡੀ. ਸੀ. ਓ ਕਰਨ ਦੇ ਨਿਰਦੇਸ਼ ਸਖ਼ਤ ਕਰ ਦਿੱਤੇ ਗਏ | ਜਿਸ ਕਾਰਨ ਖਪਤਕਾਰ ਪ੍ਰੇਸ਼ਾਨ ਹਨ | ਉੱਥੇ ਬਿਜਲੀ ਮੁਲਾਜ਼ਮ ਵੀ ਪੱਬਾਂ ਭਾਰ ਹੋਏ ਹਨ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਖਪਤਕਾਰਾਂ ਨੇ ਮੁਆਫੀ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਕਈ ਖਪਤਕਾਰਾਂ ਨੇ 30000 ਤੋਂ ਲੈ ਕੇ 50000 ਤੱਕ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ | ਜਿਸ ਕਰਕੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ | ਚੇਅਰਮੈਨਾਂ, ਸਰਪੰਚਾਂ, ਪੰਚਾਂ ਅਤੇ ਸਰਕਾਰ 'ਚ ਚੰਗਾ ਅਸਰ ਰਸੂਖ ਰੱਖਣ ਵਾਲਿਆਂ ਨੂੰ ਕੋਈ ਢਿੱਲ ਨਹੀਂ ਦਿੱਤੀ ਗਈ |
ਪਿਛਲੀ ਖ਼ਬਰ ਮਾਸ ਮੀਡੀਆ ਵਿੰਗ ਵਲੋਂ ਬਰਨਾਲਾ ਕਲਾਂ ਦੇ ਫੁੱਟਬਾਲ ਟੂਰਨਾਮੈਂਟ 'ਚ ਸਿਹਤ ਪ੍ਰੋਗਰਾਮਾਂ ਸੰਬੰਧੀ ਜਾਗਰੂਕ ਕੀਤਾ ਅਗਲੀ ਖ਼ਬਰ ਬੰਗਾ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਵਿਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।