22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੂਗਲ 'ਤੇ ਉ ਨਿਸ਼ਦ ਗੋਜਰੀ ਭਾਸ਼ਾ ਦਾ ਨਜ਼ਰ ਨਾ ਆਉਣਾ ਚਿੰਤਾ ਦਾ ਵਿਸ਼ਾ-ਸੋਹਣ ਆਦੋਆਣਾ

ਅਜੀਤ ਡੈਸਕ 30-01-2026
ਬਲਾਚੌਰ, 29 ਜਨਵਰੀ (ਨਰੇਸ਼ ਧੌਲ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਪੰਜਾਬ ਦੇ ਉੱਘੇ ਲੇਖਕ ਅਤੇ ਅਦਾਕਾਰ ਸੋਹਣ ਆਦੋਆਣਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬੀ ਮਾਂ ਬੋਲੀ ਦੀਆਂ ਅੱਠ ਉੱਪਨਿਸ਼ਦਾਂ ਜਾਂ ਉੱਪ ਬੋਲੀਆਂ ਹਨ ਜਿਨ੍ਹਾਂ 'ਚੋਂ ਸੱਤ ਬੋਲੀਆਂ ਗੂਗਲ 'ਤੇ ਦਿਖਾਈ ਦਿੰਦੀਆਂ ਹਨ | ਪ੍ਰੰਤੂ ਗੋਜਰੀ ਭਾਸ਼ਾ ਦਾ ਕਿਤੇ ਵੀ ਨਾਂਅ ਨਿਸ਼ਾਨ ਨਹੀਂ ਦਿਖਾਈ ਦਿੰਦਾ | ਉਨ੍ਹਾਂ ਦੱਸਿਆ ਕਿ ਗੋਜਰੀ ਜੋ ਪੰਜਾਬ ਦੇ ਕੰਢੀ, ਦੂਣ, ਖੇੜਾ ਅਤੇ ਬੀਤ ਖੇਤਰਾਂ 'ਚ ਬੋਲੀ ਜਾਂਦੀ ਹੈ, ਪਰ ਵੱਡੇ ਅਫਸੋਸ ਦੀ ਗੱਲ ਹੈ ਕਿ ਗੋਜਰੀ ਗੂਗਲ 'ਤੇ ਸਰਚ ਕਰਨ ਦੌਰਾਨ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਅਤੇ ਨਾ ਹੀ ਇਹ ਕਿਧਰੇ ਰਜਿਸਟਰਡ ਹੈ | ਉਨ੍ਹਾਂ ਕਿਹਾ ਕਿ ਉੱਪ ਬੋਲੀਆਂ ਲਿਖਣ 'ਚ ਨਹੀਂ ਆਉਂਦੀਆਂ ਸਿਰਫ ਬੋਲਣ 'ਚ ਹੀ ਆਉਂਦੀਆ ਹਨ | ਅਸੀਂ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਬੋਲਣ ਤੋਂ ਗੁਰੇਜ਼ ਕਰਨ ਲੱਗ ਪਏ ਹਾਂ ਖਾਸ ਕਰਕੇ ਗੋਜਰੀ ਦੇ ਅਲੋਪ ਹੋਣ ਦਾ ਬਹੁਤ ਖ਼ਤਰਾ ਹੈ | ਕਿਉਂਕਿ ਬਾਕੀ 7 ਉੱਪ ਬੋਲੀਆਂ ਗੂਗਲ 'ਤੇ ਨਜ਼ਰ ਆਉਂਦੀਆ ਹਨ ਅਤੇ ਰਜਿਸਟਰਡ ਹਨ ਸੋ ਮੈਂ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਤੋਂ ਗੋਜਰੀ ਲਈ ਇਨਸਾਫ ਦੀ ਮੰਗ ਕਰਦਾ ਹਾਂ | ਆਦੋਆਣਾ ਨੇ ਆਖਿਆ ਕਿ ਸਾਡੇ ਲੇਖਕਾਂ ਨੂੰ ਵੀ ਗੋਜਰੀ ਬੋਲੀ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਭਾਸ਼ਾ ਨੂੰ ਵੀ ਬਣਦਾ ਮਾਣ ਸਤਿਕਾਰ ਪ੍ਰਾਪਤ ਹੋ ਸਕੇ |
ਪਿਛਲੀ ਖ਼ਬਰ ਜ਼ਿਲ੍ਹੇ 'ਚ ਭਲਕੇ ਸਕੂਲਾਂ/ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ : ਜ਼ਿਲ੍ਹਾ ਮੈਜਿਸਟ੍ਰੇਟ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੱਸੋਮਜਾਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।