ਪੋਜੇਵਾਲ ਸਰਾਂ, 20 ਜਨਵਰੀ (ਨਵਾਂਗਰਾਈਾ)-ਬ੍ਰਹਮਲੀਨ ਸਵਾਮੀ ਜੋਗਿੰਦਰ ਦਾਸ ਨਿਰਵਾਣ ਦੀ ਯਾਦ 'ਚ ਸਮੂਹ ਸੰਗਤ ਵਲੋਂ ਪਿੰਡ ਕੁੱਕੜ ਮਜਾਰਾ ਵਿਖੇ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਤਰਲੋਚਨ ਸਿੰਘ ਖਟਕੜ ਕਲਾ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ ਤੇ ਸੰਗਤਾਂ ਨੂੰ ਪ੍ਰਵਚਨ ਕਰਦੇ ਹੋਏ ਕਿਹਾ ਕਿ ਸੰਤ ਮਹਾਂਪੁਰਸ਼ ਇਸ ਪਰਲੋਕ 'ਚ ਲੋਕਾਂ ਦਾ ਜੀਵਨ ਸਫਲ ਬਣਾਉਣ ਆਉਂਦੇ ਹਨ | ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਦਰਸਾਏ ਰਸਤੇ 'ਤੇ ਚੱਲ ਕੇ ਪ੍ਰਭ ਭਗਤੀ ਕਰੀਏ | ਇਸ ਸੰਤ ਸਮਾਗਮ ਲਈ ਮਾਸਟਰ ਸਰਵਣ ਰਾਮ ਭਾਟੀਆ ਨਵਾਂਗਰਾਂ ਜਰਮਨ ਵਾਲਿਆ ਨੇ ਵਿਸ਼ੇਸ਼ ਤੌਰ 'ਤੇ ਸੇਵਾ ਭੇਜੀ | ਇਸ ਮੌਕੇ ਕਸ਼ਮੀਰ ਸਿੰਘ ਮਾਨ, ਕੁਲਵਿੰਦਰ ਸਿੰਘ ਬੈਂਸ, ਸੁੱਚਾ ਸਿੰਘ ਕੰਗ, ਬਲਿਹਾਰ ਸਿੰਘ ਮਾਨ, ਮਨਜੀਤ ਸਿੰਘ ਬੈਂਸ, ਗੁਰਬਿੰਦਰ ਸਿੰਘ ਬੈਂਸ, ਅਮਰਜੀਤ ਸਿੰਘ, ਮਹਿੰਦਰ ਸਿੰਘ ਕੰਗ ਆਦਿ ਸਮੇਤ ਸਮੂਹ ਸੰਗਤ ਹਾਜ਼ਰ ਸੀ |