22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਲਧਾਣਾ ਉੱਚਾ ਦੇ ਧਾਰਮਿਕ ਅਸਥਾਨ ਵਿਖੇ 30 ਜਨਵਰੀ ਤੋਂ 1 ਫਰਵਰੀ ਤੱਕ ਸਮਾਗਮ

ਅਜੀਤ ਡੈਸਕ 21-01-2026
ਬੰਗਾ, 20 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਇਸ ਬਲਾਕ ਦੇ ਪਿੰਡ ਲਧਾਣਾ ਉੱਚਾ ਵਿਖੇ ਸਥਿਤ ਧਾਰਮਿਕ ਅਸਥਾਨ 'ਬਾਬਾ ਗੁਲਾਬ ਭਰਥਰੀ' ਵਿਖੇ 30 ਜਨਵਰੀ ਦਿਨ ਸ਼ੁੱਕਰਵਾਰ ਤੋਂ 1 ਫਰਵਰੀ ਤੱਕ ਸਮਾਗਮ ਕਰਾਇਆ ਜਾ ਰਿਹਾ ਹੈ | ਸਮਾਗਮ ਦੇ ਮੁੱਖ ਪ੍ਰਬੰਧਕਾਂ 'ਚ ਸ਼ਾਮਿਲ ਰਾਕੇਸ਼ ਬਿੱਟੂ ਨੇ ਦੱਸਿਆ ਕਿ ਇਹ ਸਮਾਗਮ ਜੋ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਸ਼ੇਰ ਸਿੰਘ ਦੀ ਅਗਵਾਈ ਅਤੇ ਪੰਡਿਤ ਬੱਬੂਲ ਦੀ ਨਿਗਰਾਨੀ 'ਚ ਕਰਾਏ ਜਾ ਰਹੇ ਹਨ, ਦੌਰਾਨ ਸਮਾਗਮਾਂ ਦੀ ਆਰੰਭਤਾ 'ਚ ਨਗਰ ਵਿਖੇ ਸ਼ੋਭਾ ਯਾਤਰਾ ਸਜਾਈ ਜਾਵੇਗੀ | ਜੋ ਪੂਰੇ ਨਗਰ ਦੀ ਪਰਕਰਮਾ ਕਰਦੀ ਹੋਈ ਉਕਤ ਅਸਥਾਨ 'ਤੇ ਸਮਾਪਤ ਹੋਵੇਗੀ | ਇਹ ਸ਼ੋਭਾ ਯਾਤਰਾ ਸਵੇਰੇ 9 ਵਜੇ ਆਰੰਭ ਹੋਵੇਗੀ | 1 ਫਰਵਰੀ ਦਿਨ ਐਤਵਾਰ ਨੂੰ ਸਵੇਰੇ ਉਕਤ ਅਸਥਾਨ 'ਤੇ 10 ਵਜੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਸਵੇਰ 11 ਵਜੇ ਹਵਨ ਦੀ ਸ਼ੁਰੂਆਤ ਕੀਤੀ ਜਾਵੇਗੀ | 12 ਵਜੇ ਬਾਬਾ ਜੀ ਦੀ ਚੌਂਕੀ ਲਗਾ ਕੇ ਭਜਨ ਮੰਡਲੀ ਭਜਨ ਗਾਵੇਗੀ | ਦੁਪਹਿਰ ਠੀਕ 1 ਵਜੇ ਸਾਲਾਨਾ ਭੰਡਾਰਾ (ਲੰਗਰ) ਆਰੰਭ ਹੋਵੇਗਾ | ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਰਕੇਸ਼ ਬਿੱਟੂ ਨੇ ਸਮੁੱਚੇ ਨਗਰ ਨਿਵਾਸੀਆਂ ਨੂੰ ਇਨ੍ਹਾਂ ਸਮਾਗਮਾਂ 'ਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ |
ਪਿਛਲੀ ਖ਼ਬਰ ਚੇਅਰਮੈਨ ਢੋਟੀਆਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈੱਨ ਵੰਡੇ <br/> ਅਗਲੀ ਖ਼ਬਰ ਬਹੁ-ਤਕਨੀਕੀ ਕਾਲਜ ਬਹਿਰਾਮ 'ਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮ ਅਧੀਨ ਸ਼ੁਰੂ ਕੀਤੇ ਮੁਫ਼ਤ ਹੁਨਰ ਸਿਖਲਾਈ ਕੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।