ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਭੰਡਾਰਾ ਕਰਵਾਇਆ
ਅਜੀਤ ਡੈਸਕ
21-01-2026
ਬਹਿਰਾਮ, 20 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਨ ਵਿਖੇ ਸਾਲ ਦਾ ਪਹਿਲਾ ਭੰਡਾਰਾ ਮੁੱਖ ਸੇਵਾਦਾਰ ਭਗਤ ਸੋਢੀ ਸ਼ਾਹ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਭਗਤ ਸੋਢੀ ਸ਼ਾਹ ਨੇ ਕਿਹਾ ਕਿ ਮਨੁੱਖਾ ਜੀਵਨ ਅਨਮੋਲ ਜੀਵਨ ਹੈ ਤੇ ਇਸ ਜੀਵਨ 'ਚ ਆਉਣ ਦਾ ਤਾਂ ਹੀ ਫ਼ਾਇਦਾ ਹੈ, ਜੇਕਰ ਉਸ ਪ੍ਰਭੂ ਦਾ ਨਾਮ ਸਿਮਰਨ ਕੀਤਾ ਜਾਵੇ ਅਤੇ ਹੋਰ ਸੰਗਤਾਂ ਨੂੰ ਜਪਾਇਆ ਜਾਵੇ, ਉਨ੍ਹਾਂ ਵਲੋਂ ਜਿੱਥੇ ਸਭ ਸੰਗਤਾਂ ਦੀ ਤੰਦਰੁਸਤੀ ਅਤੇ ਤਰੱਕੀ ਲਈ ਬਾਬਾ ਜੀ ਅੱਗੇ ਅਰਦਾਸ ਕੀਤੀ ਉੱਥੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ | ਉਪਰੰਤ ਜਿੱਥੇ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਵਰਤਾਇਆ ਗਿਆ, ਉੱਥੇ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਭਗਤ ਸੋਢੀ ਰਾਮ ਲਲਵਾਨ, ਸੰਤ ਰਮੇਸ਼ ਦਾਸ ਸ਼ੇਰ ਪੁਰ ਢੱਕੋਂ, ਰਿੰਕੂ ਬਸਰਾ, ਬਾਬਾ ਪ੍ਰੇਮ ਸ਼ਾਹ ਜੰਡਿਆਲੀ, ਐਸ.ਡੀ.ਓ ਗੁਰਬਖ਼ਸ਼ ਰਾਮ, ਡਾ. ਜਸਵੰਤ ਥਿੰਦ, ਡਾ. ਪ੍ਰਭਹੀਰ, ਡਾ. ਮੱਖਣ ਢਿੱਲੋਂ, ਹਰਜਿੰਦਰ ਕੁਮਾਰੀ, ਨਵਜੋਤ ਕੌਰ, ਭੁਪਿੰਦਰ ਕੁਮਾਰ, ਕਿ੍ਸ਼ਨ ਚੰਦ, ਮਨਜੀਤ ਸਿੰਘ ਰਿਹਾਣਾ ਜੱਟਾਂ, ਬਹਾਦਰ ਸਿੰਘ ਰਿਹਾਣਾ ਜੱਟਾਂ, ਅਮਰਜੀਤ ਕੁਮਾਰ, ਕਰਮਜੀਤ ਸਿੰਘ ਕਰਨਾਣਾ, ਠੇਕੇਦਾਰ ਗੁਰਨਾਮ ਰਾਮ ਗੜ੍ਹਸ਼ੰਕਰ, ਕਿਸ਼ੋਰ ਬਸਰਾ, ਯਸ਼ ਬਸਰਾ, ਜੈ ਭਗਵਾਨ, ਮਨੋਹਰ ਡਾਂਨਸੀਵਾਲ, ਜਿੰਦਰ ਬਸਰਾ, ਜੋਗਿੰਦਰ ਰਾਮ, ਆਰ. ਜੋਗੀ ਕੰਗਰੋੜ, ਮਨਪ੍ਰੀਤ ਮਨੀ, ਕਰਨ ਸਿੰਘ, ਅਭੀਜੋਤ ਸਿੰਘ, ਅਵਤਾਰ ਰਾਮ, ਜਗੀਰੀ ਲਾਲ, ਸੁਰਿੰਦਰ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ |