04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੰਨੇ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟੀ

ਅਜੀਤ ਡੈਸਕ 02-01-2026
ਰਾਹੋਂ, 1 ਜਨਵਰੀ (ਉਂਕਾਰ ਸਿੰਘ ਰਾਠੋਰ) - ਬੱਸ ਅੱਡਾ ਰਾਹੋਂ ਨਜ਼ਦੀਕ ਗੰਨੇ ਨਾਲ ਭਰੀ ਇੱਕ ਟਰੈਕਟਰ-ਟਰਾਲੀ ਕੰਟਰੋਲ ਗੁਆਉਣ ਤੋਂ ਬਾਅਦ ਪਲਟ ਗਈ | ਦੱਸਣਯੋਗ ਹੈ ਕਿ ਜਿਸ ਜਗ੍ਹਾ 'ਤੇ ਇਹ ਹਾਦਸਾ ਹੋਇਆ ਉਸ ਜਗ੍ਹਾ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਨਵਾਂਸ਼ਹਿਰ ਅਤੇ ਹੋਰ ਆਲੇ ਦੁਆਲੇ ਜਾਣ ਵਾਸਤੇ ਬੱਸਾਂ 'ਤੇ ਚੜ੍ਹਦੇ ਹਨ | ਸੜਕ ਦੀ ਹਾਲਤ ਖ਼ਸਤਾ ਬਣੀ ਹੋਈ ਹੈ ਟਰੈਕਟਰ-ਟਰਾਲੀ ਚਾਲਕ ਨਵਾਂਸ਼ਹਿਰ ਤੋਂ ਫਿਲੌਰ ਰੋਡ ਵੱਲ ਨੂੰ ਜਾ ਰਿਹਾ ਸੀ | ਜਿਸ ਕਾਰਨ ਟਰੈਕਟਰ ਡਰਾਈਵਰ ਬੱਸ ਅੱਡਾ ਮੋੜ 'ਤੇ ਟਰਾਲੀ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਪਲਟ ਗਈ | ਹਾਦਸੇ ਦੌਰਾਨ ਨਵਾਂਸ਼ਹਿਰ, ਫਿਲੌਰ ਅਤੇ ਖੰਨਾ ਤੋਂ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ |
ਪਿਛਲੀ ਖ਼ਬਰ ਕਰਿਆਮ ਵਿਖੇ ਮਨਰੇਗਾ ਮਜ਼ਦੂਰਾਂ ਦੀ ਹੋਈ ਭਰਵੀਂ ਮੀਟਿੰਗ ਅਗਲੀ ਖ਼ਬਰ ਸ੍ਰੀ ਸਿੱਧੇਸ਼ਵਰ ਸ਼ਿਵ ਮੰਦਰ ਵਿਖੇ ਧਰਮਧਵੱਜ ਲਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।