03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੜ੍ਹੀ ਨੇ ਸੜੋਆ ਵਿਖੇ ਸੁਣੀਆਂ ਸਮੱਸਿਆਵਾਂ

ਅਜੀਤ ਡੈਸਕ 02-01-2026
ਸੜੋਆ, 1 ਜਨਵਰੀ (ਹਰਮੇਲ ਸਹੂੰਗੜਾ)-ਪੰਜਾਬ ਦੇ ਐਸ. ਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਨਿੱਜੀ ਦੌਰੇ ਦੌਰਾਨ ਕਸਬਾ ਸੜੋਆ ਦਾ ਦੌਰਾ ਕੀਤਾ | ਉਨ੍ਹਾਂ ਸੜੋਆ ਦੇ ਸਰਪੰਚ ਰਾਜੀਵ ਕੁਮਾਰ ਪੰਨੂ ਦੇ ਘਰ ਇਕੱਠੇ ਹੋਏ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਜੇ ਕੋਈ ਅਫ਼ਸਰ ਕੰਮ ਕਰਾਉਣ ਦੇ ਬਦਲੇ ਕੋਈ ਵੀ ਰਿਸ਼ਵਤ ਮੰਗਦਾ ਹੈ ਤਾਂ ਮੇਰੇ ਨਾਲ ਸਿੱਧਾ ਸੰਪਰਕ ਕਰਕੇ ਮੇਰੇ ਧਿਆਨ ਵਿੱੱਚ ਲਿਆਂਦਾ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਕਮਿਸ਼ਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ ਅਤੇ ਪੰਜਾਬ ਵਿੱਚ ਕਿਤੇ ਵੀ ਐਸ. ਸੀ ਵਰਗ ਜਾਂ ਹੋਰ ਵਰਗ ਨਾਲ ਧੱਕਾ ਹੋ ਰਿਹਾ ਹੋਵੇ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੋਵੇ ਤਾਂ ਐਸ. ਸੀ ਕਮਿਸ਼ਨ ਇਨਸਾਫ਼ ਕਰਨ 'ਚ ਪਿੱਛੇ ਨਹੀਂ ਹਟੇਗਾ ਅਤੇ ਉਹਨਾਂ ਆਪਣੇ ਸਮਾਜ ਨੂੰ ਅਪੀਲ ਕਰਦੇ ਕਿਹਾ ਕਿ ਛੋਟੇ ਮੋਟੇ ਝਗੜੇ ਸਾਨੂੰ ਆਪਸ ਵਿੱਚ ਹੀ ਬੈਠ ਕੇ ਨਿਬੇੜ ਲੈਣੇ ਚਾਹੀਦੇ ਹਨ ਤਾਂ ਜੋ ਪੁਲਿਸ ਦੁਆਰੇ ਜਾਂ ਅਦਾਲਤਾਂ ਦੇ ਚੱਕਰਾਂ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ ਹੈ | ਇਸ ਮੌਕੇ ਜਸਬੀਰ ਸਿੰਘ ਔਲੀਆਪੁਰ, ਪੰਮਾ ਭਾਟੀਆ ਸਾਬਕਾ ਐਮ. ਸੀ ਬਲਾਚੌਰ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਸਾਬਕਾ ਪੰਚ ਚਮਨ ਲਾਲ, ਸਾਬਕਾ ਪੰਚ ਅਮਰਜੀਤ ਸਿੰਘ, ਪ੍ਰਦੀਪ ਕੁਮਾਰ ਕੌਸ਼ਲ, ਦੀਪਾ ਦੱਤਾ, ਸੋਹਣ ਲਾਲ ਸਹਿਜਪਾਲ, ਗੁਲਚੈਨ ਰਾਮ ਬੇਗਮਪੁਰ, ਸੁਰੇਸ਼ ਕੁਮਾਰ ਸਾਬਕਾ ਸਰਪੰਚ, ਜਸਬੀਰ ਸਿੰਘ ਰਾਣਾ, ਵੇਦ ਪ੍ਰਕਾਸ਼, ਸੂਬੇਦਾਰ ਗੋਰੀ ਸ਼ਰਮਾ ਸੇਠੀ, ਗੁਰਦਿਆਲ ਸਿੰਘ ਸਾਬਕਾ ਸਰਪੰਚ ਬੇਗਮਪੁਰ, ਵਿਜੇ ਸਹਿਜਪਾਲ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਹਾਈਕਮਾਨ ਵਲੋਂ ਅਹਿਮ ਨਿਯੁਕਤੀਆਂ ਦਾ ਐਲਾਨ, ਨਵੇਂ ਇੰਚਾਰਜਾਂ ਦਾ ਵਿਧਾਇਕ ਡਾ. ਸੁੱਖੀ ਵਲੋਂ ਸਨਮਾਨ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਇੱਕੋ ਦਿਨ ਆਉਣ ਕਾਰਨ ਸੰਗਤਾਂ ਦੀ ਦੁਬਿਧਾ ਵਧੀ -ਮੰਡੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।