03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਤਲੋਕ ਧਾਮ ਰੱਤੇਵਾਲ ਵਿਖੇ ਨਵੇਂ ਸਾਲ ਦੇ ਸੰਬੰਧ 'ਚ ਅੰਮਿ੍ਤਮਈ ਬਾਣੀ ਦੇ ਪਾਏ ਗਏ ਭੋਗ

ਅਜੀਤ ਡੈਸਕ 02-01-2026
ਰੱਤੇਵਾਲ, 1 ਜਨਵਰੀ (ਅਸ਼ੋਕ ਕੁਮਾਰ ਲੀਲ)-ਸਤਿਲੋਕ ਧਾਮ ਰੱਤੇਵਾਲ ਵਿਖੇ ਨਵੇਂ ਸਾਲ ਦੀ ਆਮਦ 'ਤੇ ਅੰਮਿ੍ਤਮਈ ਬਾਣੀ ਦੇ ਭੋਗ ਪਾਏ ਗਏ | ਇਹ ਸਮਾਗਮ ਧਾਮ ਦੇ ਮੁੱਖ ਸੰਚਾਲਕ ਸਵਾਮੀ ਕਿ੍ਸ਼ਨਾ ਨੰਦ ਮਹਾਰਾਜ ਦੀ ਪ੍ਰੇਰਨਾ ਨਾਲ ਕਰਵਾਇਆ ਗਿਆ | ਸਵਾਮੀ ਜੀ ਨੇ ਇਸ ਮੌਕੇ 'ਤੇ ਸਮੂਹ ਵਿਸ਼ਵ ਵਾਸੀਆਂ ਨੂੰ ਨਵੇਂ ਸਾਲ ਦੀ ਆਮਦ 'ਤੇ ਵਧਾਈਆਂ ਦਿੱਤੀਆਂ ਤੇ ਬੰਦੀਛੋੜ ਜੀ ਨੇ ਵਿਸ਼ਵ ਸ਼ਾਂਤੀ 'ਤੇ ਕਲਿਆਣ ਲਈ ਅਰਦਾਸ ਵੀ ਕੀਤੀ | ਇਸ ਮੌਕੇ ਸਵਾਮੀ ਰਾਮ ਤੀਰਥ ਗਊਸ਼ਾਲਾ ਵਾਲਿਆਂ ਨੇ ਵੀ ਸੰਗਤਾਂ ਨੂੰ ਮੁਬਾਰਕ ਦਿੰਦਿਆਂ ਪ੍ਰਮਾਤਮਾ ਤੋਂ ਵਿਸ਼ਵ ਕਲਿਆਣ ਲਈ ਅਰਦਾਸ ਕੀਤੀ | ਹਰ ਸਾਲ ਮਨਾਏ ਜਾਂਦੇ ਇਸ ਪ੍ਰੋਗਰਾਮ ਵਿੱਚ ਰਾਤ ਤੋਂ ਹੀ ਸੰਗਤਾਂ ਦਾ ਭਾਰੀ ਮੇਲਾ ਲੱਗਿਆ ਹੋਇਆ ਸੀ | ਧਾਮ ਵਿਖੇ ਪਹੁੰਚੀਆਂ ਸਭ ਸੰਗਤਾਂ ਨੂੰ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਵਧਾਈਆਂ ਦਿੱਤੀਆਂ ਤੇ ਸੂਚਨਾ ਵੀ ਦਿੱਤੀ ਕਿ ਅੱਜ ਤੋਂ ਫਿਰ ਬੰਦੀ ਛੋੜ ਜੀ ਦੀ ਅੰਮਿ੍ਤ ਬਾਣੀ ਦੇ ਪ੍ਰਕਾਸ਼ ਹੋਏ ਹਨ ਤੇ 3 ਜਨਵਰੀ ਨੂੰ ਪੂਰਨਿਮਾ ਦਾ ਸਮਾਗਮ ਹੋਵੇਗਾ |
ਪਿਛਲੀ ਖ਼ਬਰ ਰੈੱਡ ਕਰਾਸ ਨਵਾਂਸ਼ਹਿਰ ਵਿਖੇ ਨਵੇਂ ਸਾਲ 'ਤੇ ਸਮਾਗਮ ਕਰਵਾਇਆ ਅਗਲੀ ਖ਼ਬਰ 'ਆਪ' ਵਲੋਂ ਠੇਕੇਦਾਰ ਕੁਲਦੀਪ ਸਿੰਘ ਬਲਾਕ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।