02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਰੱਤੇਵਾਲ ਵਿਖੇ ਨਵੇਂ ਸਾਲ ਦੇ ਸੰਬੰਧ 'ਚ ਲਗਾਇਆ ਚਾਹ-ਪਕੌੜਿਆਂ ਦਾ ਲੰਗਰ

ਅਜੀਤ ਡੈਸਕ 02-01-2026
ਰੱਤੇਵਾਲ, 1 ਜਨਵਰੀ (ਅਸ਼ੋਕ ਕੁਮਾਰ ਲੀਲ)-ਨਵੇਂ ਸਾਲ ਦੇ ਸੰਬੰਧ ਵਿੱਚ ਅੱਜ ਗਊਸ਼ਾਲਾ ਮਾਰਕੀਟ ਕਮੇਟੀ ਰੱਤੇਵਾਲ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਜਿਸ ਸੰਬੰਧੀ ਸਾਬਕਾ ਸਰਪੰਚ ਸ਼ੰਕਰ ਜੰਡੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਮਾਰਕੀਟ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ ਅਤੇ ਅਸੀਂ ਸਮੂਹ ਗਊਸ਼ਾਲਾ ਮਾਰਕੀਟ ਕਮੇਟੀ ਸਮੂਹ ਨਗਰ ਦੀ ਮੰਗਲ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਨਵਾਂ ਸਾਲ ਸਭ ਨੂੰ ਖ਼ੁਸ਼ੀਆਂ ਭਰਿਆ ਹੋਵੇ | ਇਸ ਮੌਕੇ 'ਤੇ ਕਿ੍ਸ਼ਨ ਦੇਦੜ, ਰਜੇਸ਼ ਕੁਮਾਰ ਸੋਨੀ, ਦਰਸ਼ਨ ਲਾਲ, ਹਰਮੇਸ਼ ਲਾਲ, ਸੁਰਿੰਦਰ ਕੁਮਾਰ, ਬਲਦੇਵ ਕੁਮਾਰ, ਸ਼ਿੰਦਾ ਅਤੇ ਸਮੂਹ ਕਮੇਟੀ ਮੈਂਬਰ ਮੌਕੇ 'ਤੇ ਮੌਜੂਦ ਰਹੇ ਅਤੇ ਸਮੂਹ ਨਗਰ ਨਿਵਾਸੀਆਂ ਨੇ ਲੰਗਰ ਵਿੱਚ ਵੱਧ-ਚੜ੍ਹ ਕੇ ਸੇਵਾ ਕੀਤੀ |
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਹਲਕਾ ਵਾਸੀਆਂ ਨੂੰ ਨਵੇਂ ਸਾਲ 'ਤੇ ਹਾਰਦਿਕ ਵਧਾਈਆਂ ਅਗਲੀ ਖ਼ਬਰ ਬਜ਼ੁਰਗਾਂ ਤੱਕ ਸਿਹਤ ਸਹੂਲਤ ਪਹੁੰਚਾਉਣਾ ਸਾਡਾ ਮੁੱਖ ਟੀਚਾ-ਡਾ. ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।