ਦੇਹੜਕੇ ’ਚ ਬਾਬਾ ਮੱਘਰ ਸਿੰਘ ਦੀ 102ਵੀਂ ਬਰਸੀ ਦੇ 7 ਰੋਜ਼ਾ ਧਾਰਮਿਕ ਸਮਾਗਮ ਆਰੰਭ
ਹਠੂਰ, 28 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਪਿੰਡ ਦੇਹੜਕਾ ਵਿਖੇ ਸੰਤ ਬਾਬਾ ਮੱਘਰ ਸਿੰਘ ਜੀ ਦੀ 102ਵੀਂ ਬਰਸੀ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅੱਜ ਗੁਰਦੁਆਰਾ ਬਾਬਾ ਮੱਘਰ ਸਿੰਘ 7 ਰੋਜ਼ਾ ਵਿਸ਼ਾਲ ਧਾਰਮਿਕ ਇਕੋਤਰੀ ਸਮਾਗਮ ਅਰੰਭ ਹੋ ਗਏ। ਜਿਸ ਵਿਚ ਇਕੋਤਰੀ ਦੀ ਪਹਿਲੀ ਲੜੀ ਦੇ 50 ਸ੍ਰੀ ਅਖੰਡ ਪਾਠ ਅਤੇ ਇਕ ਸੰਪਟ ਸ੍ਰੀ ਅਖੰਡ ਪਾਠ ਅਰੰਭ ਹੋਏ।
ਅਜੀਤ ਡੈਸਕ
29-11-2026