28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੁੱਲਾਂਪੁਰ ਡੇਰਾ ਬਗੀਚੀ ਵਾਲਾ ਵਿਖੇ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਦੀ ਬਰਸੀ ਮਨਾਈ ਹਵਨ ਯੱਗ ਦੀ ਰਸਮ ਉਦਾਸੀਨ ਡੇਰਾ ਤਪਾ ਦੇ ਮਹੰਤ ਭਗਵਾਨ ਦਾਸ, ਸੰਤ ਜੋਗੇ ਸ਼ਾਹ ਡੇਰਾ ਬੜੈਚ ਨੇ ਨਿਭਾਈ

ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ ਉਦਾਸੀਅਨ ਡੇਰਾ ਬਗੀਚੀ ਵਾਲਾ ਦੇ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਦੀ ਬਰਸੀ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ (ਗੱਦੀਨਸ਼ੀਨ) ਮਹੰਤ ਸਰਵਣ ਦਾਸ ਦੀ ਸਰਪ੍ਰਸਤੀ ਹੇਠ ਮਹੰਤ ਜੋਗਿੰਦਰ ਦਾਸ ਯਾਦਗਾਰੀ ਸੁਸਾਇਟੀ ਮੁੱਲਾਂਪੁਰ ਦੇ ਪ੍ਰਧਾਨ ਸਿਕੰਦਰ ਸਿੰਘ ਧਨੋਆ (ਸਰਪੰਚ), ਮਾਰਕਫੈੱਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, ਸਾਬਕਾ ਸਰਪੰਚ ਜਗਦੀਸ਼ ਸਿੰਘ ਪਮਾਲ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਅਵਤਾਰ ਸਿੰਘ, ਸੁਰੇਸ਼ ਕੁਮਾਰ, ਕ੍ਰਿਸ਼ਨ ਕੁਮਾਰ ਹੋਰਨਾਂ ਵਲੋਂ ਮੁੱਲਾਂਪੁਰ ਗ੍ਰਾਮ ਪੰਚਾਇਤ, ਸਮੂਹ ਨਗਰ ਦੇ ਸਹਿਯੋਗ ਨਾਲ ਹਵਨ ਯੱਗ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਹਵਨ ਯੱਗ ਦੀ ਰਸਮ ਉਦਾਸੀਨ ਡੇਰਾ ਤਪਾ ਦੇ ਗੱਦੀਨਸ਼ੀਨ ਮਹੰਤ ਭਗਵਾਨ ਦਾਸ, ਡੇਰਾ ਬਾਬਾ ਰੋਡੂ ਸ਼ਾਹ ਕਿਲ੍ਹਾ ਬੜੈਚ ਦੇ ਗੱਦੀਨਸ਼ੀਨ ਸੰਤ ਜੋਗੇ ਸ਼ਾਹ, ਮਹੰਤ ਸੁਖਦੇਵ ਦਾਸ, ਮਹੰਤ ਅਮਰੀਕ ਦਾਸ ਗੱਗੜਪੁਰ, ਮਹੰਤ ਰਾਮ ਸ਼ਰਨ ਦਾਸ ਗੋਬਿੰਦਗੜ੍ਹ, ਹੋਰਨਾਂ ਵਲੋਂ ਨਿਭਾਈ ਗਈ।

ਹੰਬੜਾਂ ਨੇੜੇ ਵਾਪਰੇ ਹਾਦਸੇ ’ਚ ਪਤੀ-ਪਤਨੀ ਦੀ ਮੌਤ 28-11-2026
ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ ਉਦਾਸੀਅਨ ਡੇਰਾ ਬਗੀਚੀ ਵਾਲਾ ਦੇ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਦੀ ਬਰਸੀ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ (ਗੱਦੀਨਸ਼ੀਨ) ਮਹੰਤ ਸਰਵਣ ਦਾਸ ਦੀ ਸਰਪ੍ਰਸਤੀ ਹੇਠ ਮਹੰਤ ਜੋਗਿੰਦਰ ਦਾਸ ਯਾਦਗਾਰੀ ਸੁਸਾਇਟੀ ਮੁੱਲਾਂਪੁਰ ਦੇ ਪ੍ਰਧਾਨ ਸਿਕੰਦਰ ਸਿੰਘ ਧਨੋਆ (ਸਰਪੰਚ), ਮਾਰਕਫੈੱਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, ਸਾਬਕਾ ਸਰਪੰਚ ਜਗਦੀਸ਼ ਸਿੰਘ ਪਮਾਲ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਅਵਤਾਰ ਸਿੰਘ, ਸੁਰੇਸ਼ ਕੁਮਾਰ, ਕ੍ਰਿਸ਼ਨ ਕੁਮਾਰ ਹੋਰਨਾਂ ਵਲੋਂ ਮੁੱਲਾਂਪੁਰ ਗ੍ਰਾਮ ਪੰਚਾਇਤ, ਸਮੂਹ ਨਗਰ ਦੇ ਸਹਿਯੋਗ ਨਾਲ ਹਵਨ ਯੱਗ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਹਵਨ ਯੱਗ ਦੀ ਰਸਮ ਉਦਾਸੀਨ ਡੇਰਾ ਤਪਾ ਦੇ ਗੱਦੀਨਸ਼ੀਨ ਮਹੰਤ ਭਗਵਾਨ ਦਾਸ, ਡੇਰਾ ਬਾਬਾ ਰੋਡੂ ਸ਼ਾਹ ਕਿਲ੍ਹਾ ਬੜੈਚ ਦੇ ਗੱਦੀਨਸ਼ੀਨ ਸੰਤ ਜੋਗੇ ਸ਼ਾਹ, ਮਹੰਤ ਸੁਖਦੇਵ ਦਾਸ, ਮਹੰਤ ਅਮਰੀਕ ਦਾਸ ਗੱਗੜਪੁਰ, ਮਹੰਤ ਰਾਮ ਸ਼ਰਨ ਦਾਸ ਗੋਬਿੰਦਗੜ੍ਹ, ਹੋਰਨਾਂ ਵਲੋਂ ਨਿਭਾਈ ਗਈ। ਉਦਾਸੀਨ ਡੇਰਾ ਤਪਾ ਦੇ ਗੱਦੀਨਸ਼ੀਨ ਮਹੰਤ ਭਗਵਾਨ ਦਾਸ ਨੇ ਕਿਹਾ ਕਿ ਤਪੱਸਵੀ, ਤਿਆਗੀ ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਦੀ ਯਾਦ ’ਚ ਡੇਰਾ ਬਗੀਚੀ ਵਾਲਾ ਮੁੱਲਾਂਪੁਰ ਵਿਖੇ ਟਰੱਸਟੀਆਂ ਵਲੋਂ ਸੰਪਰਦਾਇ ਨੂੰ ਹੋਰ ਪ੍ਰਫੁੱਲਿਤ ਕਰਨਾ ਮਹਾਨ ਕਾਰਜ ਹੈ। ਉਨ੍ਹਾਂ ਕਿਹਾ ਕਿ ਉਦਾਸੀਨ ਸੰਪਰਦਾਇ ਦੇ ਸਾਧੂ ਮਹਾਤਮਾ ਬਨਾਵਟੀ ਦੁਨੀਆਂ ਦੀ ਰੰਗਤ ਤੋਂ ਦੂਰ ਰਹਿ ਕੇ ਸਾਦਗੀ ਤੇ ਭਰੋਸੇ ਵਾਲੀ ਜਿੰਦਗੀ ਵਿਚ ਸਰਬੱਤ ਦੇ ਭਲੇ ਲਈ ਤਪ ਕਰਦੇ ਹਨ। ਬ੍ਰਹਮਲੀਨ ਮਹੰਤ ਜੋਗਿੰਦਰ ਦਾਸ ਦੀ ਨਿਮਰਤਾ, ਸਰਬ ਧਰਮ ਸਨਮਾਨ ਸਦਕਾ ਡੇਰਾ ਬਗੀਚੀ ਵਾਲਾ ਦੀ ਉਪਮਾ ਦੂਰ-ਦੂਰ ਤੱਕ ਹੈ। ਉਨ੍ਹਾਂ ਦੱਸਿਆ ਕਿ ਸਾਧੂ-ਸੰਨਿਆਸੀ ਹਮੇਸ਼ਾ ਇਕਾਂਤ ਵਿਚ ਭਗਤੀ ਕਰਦੇ ਹਨ। ਮਹੰਤ ਭਗਵਾਨ ਦਾਸ ਜੀ ਸੰਗਤ ਨੂੰ ਉਪਦੇਸ਼ ਦਿੱਤਾ ਕਿ ਆਪਣੇ ਜੀਵਨ ਵਿਚ ਕੁਝ ਨੇਕੀਆਂ ਤੇ ਚੰਗਿਆਈਆਂ, ਅਜਿਹੀਆਂ ਕਰ ਜਾਉ, ਜਿੰਨ੍ਹਾਂ ਦਾ ਰੱਬ ਦੇ ਇਲਾਵਾ ਕੋਈ ਹੋਰ ਗਵਾਹ ਨਾ ਹੋਵੇ। ਪਿੰਡ ਮੁੱਲਾਂਪੁਰ ਡੇਰਾ ਬਗੀਚੀ ਵਾਲਾ ਵਿਖੇ ਬਰਸੀ ਸਮਾਗਮ ਸਮੇਂ ਢਾਡੀ ਪ੍ਰਦੀਪ ਸਿੰਘ ਚਮਿੰਡਾ ਦੇ ਢਾਡੀ ਜਥੇ ਵਲੋਂ ਉਦਾਸੀਨ ਸੰਪਰਦਾਇ ਦੇ ਬਾਨੀ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਨੂੰ ਵਾਰਾਂ ਰਾਹੀਂ ਵਖਿਆਨ ਕੀਤਾ। ਯਾਦਗਾਰੀ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਬਰਸੀ ਸਮਾਗਮ ਦੀ ਉਪਮਾ ਵਧਾਉਣ ਪਹੁੰਚੇ ਮਹਾਂਪੁਰਸ਼ਾਂ ਦੇ ਨਾਲ ਢਾਡੀ ਜੱਥਿਆਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਭਾਗ ਸਿੰਘ ਗਿੱਲ, ਬਲਜੀਤ ਸਿੰਘ ਅਕਾਲੀ, ਲਖਵੀਰ ਸਿੰਘ ਲੱਖੀ, ਦਰਸ਼ਨ ਸਿੰਘ ਧਨੋਆ, ਬਾਬਾ ਤੇਜਾ ਸਿੰਘ, ਅਕਾਲੀ ਬਲਵੰਤ ਸਿੰਘ, ਦਵਿੰਦਰ ਸਿੰਘ ਗਿੱਲ, ਕਰਮਜੀਤ ਸਿੰਘ ਗਿੱਲ, ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ, ਦੀਪਾ ਧਨੋਆ ਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ- ਪ੍ਰਧਾਨ ਡੱਲਾ ਅਗਲੀ ਖ਼ਬਰ ਅਗਾਮੀ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸ਼ਾਨਦਾਰ ਜਿੱਤ ਦਰਜ ਕਰੇਗਾ- ਇਯਾਲੀ ਬੋਪਾਰਾਏ ਕਲਾਂ ਵਿਖੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।