21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮਨਜੀਤ ਸਿੰਘ ਝੱਮਟ ਹਲਕਾ ਦਾਖਾ ਦੀ ਸੰਗਤ ਲਈ ਧਾਰਮਿਕ ਯਾਤਰਾਵਾਂ ਬੱਸਾਂ ਦਾ ਪ੍ਰਬੰਧ ਕੀਤਾ

ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਅੰਦਰ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਅਤੇ ਤੀਰਥ ਯਾਤਰਾਵਾਂ ਲਈ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਵਲੋਂ ਮੰਡੀ ਮੁੱਲਾਂਪੁਰ ਤੋਂ ਆਪਣੇ ਖਰਚੇ ’ਤੇ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਬੱਸ ਰਾਹੀਂ ਰਵਾਨਾ ਕੀਤਾ। ਯੂਥ ਆਗੂ ਬਾਵਾ ਜੈਨ ਦੀ ਅਗਵਾਈ ਹੇਠ ਸ਼ਰਧਾਲੂਆਂ ਨੂੰ ਰਵਾਨਾ ਕਰਨ ਸਮੇਂ ਮਨਜੀਤ ਸਿੰਘ ਝੱਮਟ ਕਿਹਾ ਕਿ ਇਤਿਹਾਸਿਕ ਅਸਥਾਨ ਕੋਈ ਵੀ ਹੋਵੇ, ਮੰਦਰ ਜਾਂ ਗੁਰਦੁਆਰਾ ਸੰਗਤ ਦੇ ਜਾਣ ਲਈ ਸਾਧਨ ਮੁਹੱਈਆ ਕਰਵਾਉਣਾ ਉੱਤਮ ਸੇਵਾ ਹੈ।

ਅਜੀਤ ਡੈਸਕ 21-11-2026
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਅੰਦਰ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਅਤੇ ਤੀਰਥ ਯਾਤਰਾਵਾਂ ਲਈ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ ਵਲੋਂ ਮੰਡੀ ਮੁੱਲਾਂਪੁਰ ਤੋਂ ਆਪਣੇ ਖਰਚੇ ’ਤੇ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਬੱਸ ਰਾਹੀਂ ਰਵਾਨਾ ਕੀਤਾ। ਯੂਥ ਆਗੂ ਬਾਵਾ ਜੈਨ ਦੀ ਅਗਵਾਈ ਹੇਠ ਸ਼ਰਧਾਲੂਆਂ ਨੂੰ ਰਵਾਨਾ ਕਰਨ ਸਮੇਂ ਮਨਜੀਤ ਸਿੰਘ ਝੱਮਟ ਕਿਹਾ ਕਿ ਇਤਿਹਾਸਿਕ ਅਸਥਾਨ ਕੋਈ ਵੀ ਹੋਵੇ, ਮੰਦਰ ਜਾਂ ਗੁਰਦੁਆਰਾ ਸੰਗਤ ਦੇ ਜਾਣ ਲਈ ਸਾਧਨ ਮੁਹੱਈਆ ਕਰਵਾਉਣਾ ਉੱਤਮ ਸੇਵਾ ਹੈ। ਝੱਮਟ ਦੱਸਿਆ ਕਿ ਨਗਰ ਕੌਂਸਲ ਮੁੱਲਾਂਪੁਰ ਦਾਖਾ ਅਧੀਨ ਕਈ ਵਾਰਡਾਂ ਦੀ ਸੰਗਤ ਵਲੋਂ ਉਨ੍ਹਾਂ ਕੋਲ ਮਾਂ ਚਿੰਤਪੁਰਨੀ ਦਰਬਾਰ ਦੇ ਦਰਸ਼ਨਾਂ ਲਈ ਬੱਸ ਦੀ ਮੰਗ ਰੱਖੀ, ਉਨ੍ਹਾਂ ਸਵਿਕਾਰ ਕੀਤੀ, ਜੋ ਮਾਣ ਵਾਲੀ ਗੱਲ ਹੈ। ਮਨਜੀਤ ਸਿੰਘ ਝੱਮਟ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਹਲਕਾ ਦਾਖਾ ਦੀ ਸੰਗਤ ਵਲੋਂ ਖੁਰਾਲਗੜ੍ਹ ਜਾਣ ਦੀ ਇੱਛਾ ਪ੍ਰਗਟਾਈ ਤਾਂ ਸ਼ਤਾਬਦੀ ਸਮਾਰੋਹਾਂ ’ਚ ਸ਼ਮੂਲੀਅਤ ਲਈ ਮਿੰਨੀ ਬੱਸ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿਚ ਜਾਣ ਦੀ ਵਧਾਈ ਇੱਛਾ ਦੀ ਸ਼ਲਾਘਾ ਕਰਦਿਆ ਝੱਮਟ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਆਮ ਲੋਕਾਂ ਦੀ ਪਾਰਟੀ ਹੈ, ਸਾਡੀ ਪਾਰਟੀ ਦੇ ਪਹਿਲਾਂ ਜਾਂ ਹੁਣ ਪ੍ਰਧਾਨ ਸਾਹਿਬਾਨ ਪਿੰਡਾਂ ’ਚ ਲੋਕਾਂ ਕੋਲ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਹੱਲ ਲਈ ਹਮੇਸ਼ਾ ਤਤਪਰ ਹਨ। ਝੱਮਟ ਦ੍ਰਿੜਤਾ ਨਾਲ ਕਿਹਾ ਕਿ ਅਗਾਮੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਏਗਾ।
ਪਿਛਲੀ ਖ਼ਬਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੀ ਨਲਾਇਕੀ ਕਾਰਨ ਮੁਲਾਜ਼ਮ ਤਨਖਾਹ ਤੋਂ ਵਾਂਝੇ ਅਗਲੀ ਖ਼ਬਰ ਪੱਤੀ ਮਾਨਾਂ ਠਾਠ ਬੜੂੰਦੀ ’ਚ ਮਹਾਂਪੁਰਸ਼ਾਂ ਵਲੋਂ ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਦੇ ਵਿਸ਼ੇ ’ਤੇ ਗੋਸ਼ਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।