14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਡਾਂਗੋ ਤੋਂ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ

ਪੱਖੋਵਾਲ-ਸਰਾਭਾ, 13 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਵਿਧਾਨ ਸਭਾ ਹਲਕਾ ਰਾਏਕੋਟ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਰਾਏਕੋਟ ਤੋ ਮੈਦਾਨ ’ਚ ਲਿਆਂਦੇ ਗਏ ਪ੍ਰਭਦੀਪ ਸਿੰਘ ਨੱਥੋਵਾਲ ਦੇ ਹੱਕ ਵਿਚ ਹੋਈ ਇਕ ਭਰਵੀ ਰੈਲੀ ਸ਼ਮੂਲੀਅਤ ਲਈ ਅੱਜ ਪਿੰਡ ਡਾਂਗੋ ’ਚ ਵੱਡਾ ਕਾਫ਼ਲਾ ਸੀਨੀਅਰ ਅਕਾਲੀ ਆਗੂ ਰਘਵੀਰ ਸਿੰਘ ਡਾਂਗੋ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸ: ਰਘਬੀਰ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਬਾਹਰਲੇ ਉਮੀਦਵਾਰਾਂ ਨੂੰ ਨਕਾਰਕੇ ਹਲਕੇ ਰਾਏਕੋਟ ਅਧੀਨ ਪੈਂਦੇ ਪਿੰਡ ਨੱਥੋਵਾਲ ਦੇ ਪੜ੍ਹੇ ਲਿਖੇ ਸੂਜਵਾਨ ਤੇ ਉਦਮੀ ਨੌਜਵਾਨ ਆਗੂ ਪ੍ਰਭਦੀਪ ਸਿੰਘ ਨੂੰ ਹਲਕੇ ਵਾਗਡੌਰ ਸੰਭਾਲ ਕੇ ਹਲਕੇ ਦੇ ਲੋਕਾਂ ਦੀ ਸਹੀ ਤਰਜਮਾਨੀ ਕੀਤੀ ਹੈ।

ਅਜੀਤ ਡੈਸਕ 14-11-2026
ਪੱਖੋਵਾਲ-ਸਰਾਭਾ, 13 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਵਿਧਾਨ ਸਭਾ ਹਲਕਾ ਰਾਏਕੋਟ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਰਾਏਕੋਟ ਤੋ ਮੈਦਾਨ ’ਚ ਲਿਆਂਦੇ ਗਏ ਪ੍ਰਭਦੀਪ ਸਿੰਘ ਨੱਥੋਵਾਲ ਦੇ ਹੱਕ ਵਿਚ ਹੋਈ ਇਕ ਭਰਵੀ ਰੈਲੀ ਸ਼ਮੂਲੀਅਤ ਲਈ ਅੱਜ ਪਿੰਡ ਡਾਂਗੋ ’ਚ ਵੱਡਾ ਕਾਫ਼ਲਾ ਸੀਨੀਅਰ ਅਕਾਲੀ ਆਗੂ ਰਘਵੀਰ ਸਿੰਘ ਡਾਂਗੋ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸ: ਰਘਬੀਰ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਬਾਹਰਲੇ ਉਮੀਦਵਾਰਾਂ ਨੂੰ ਨਕਾਰਕੇ ਹਲਕੇ ਰਾਏਕੋਟ ਅਧੀਨ ਪੈਂਦੇ ਪਿੰਡ ਨੱਥੋਵਾਲ ਦੇ ਪੜ੍ਹੇ ਲਿਖੇ ਸੂਜਵਾਨ ਤੇ ਉਦਮੀ ਨੌਜਵਾਨ ਆਗੂ ਪ੍ਰਭਦੀਪ ਸਿੰਘ ਨੂੰ ਹਲਕੇ ਵਾਗਡੌਰ ਸੰਭਾਲ ਕੇ ਹਲਕੇ ਦੇ ਲੋਕਾਂ ਦੀ ਸਹੀ ਤਰਜਮਾਨੀ ਕੀਤੀ ਹੈ। ਇਸ ਨਿਯੁਕਤੀ ਨੂੰ ਜਿੱਥੇ ਅਕਾਲੀ ਵਰਕਰਾਂ ’ਚ ਉਤਸ਼ਾਹ ਵਧਿਆ ਹੈ, ਉੱਥੇ ਹੀ ਲੋਕਾਂ ਦਾ ਭਰਵਾਂ ਸਮੱਰਥਨ ਵੀ ਮਿਲਿਆ ਹੈ। ਇਸ ਮੌਕੇ ਡਾ: ਗੁਰਦੀਪ ਸਿੰਘ ਡਾਂਗੋ, ਸੇਵਾ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਰਾਗੀ ਬਲਬੀਰ ਸਿੰਘ, ਮੇਜਰ ਸਿੰਘ ਫੌਜੀ, ਚਰਨਜੀਤ ਸਿੰਘ ਦਿਓਲ, ਬਲਬੀਰ ਸਿੰਘ ਦਿਓਲ, ਹਰਨੇਕ ਸਿੰਘ, ਸ਼ੇਰ ਸਿੰਘ, ਜਸਵੰਤ ਸਿੰਘ, ਪਰਮਵੀਰ ਸਿੰਘ, ਗੁਰਵੀਰ ਸਿੰਘ ਦਿਓਲ, ਰਣਜੀਤ ਸਿੰਘ ਬਿੱਲੂ, ਪ੍ਰਦੀਪ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ’ਚ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਹਲਕਾ ਵਿਧਾਇਕ ਨੇ 5 ਪਿੰਡਾਂ ਨੂੰ ਸਟੀਲ ਟੈਂਕਰ- ਕਮ-ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਏ ਐਮਰਜੈਂਸੀ ਮੌਕੇ ਅੱਗ ਲੱਗਣ ਦੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।