ਚਾਚੇ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਭਤੀਜੇ ਖ਼ਿਲਾਫ਼ ਮਾਮਲਾ ਦਰਜ
ਸਿੱਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਅਮਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਵੱਦੀ ਕਲਾਂ ਨੇ ਦੱਸਿਆ ਕਿ ਮੈਂ ਆਪਣੇ ਟਰੈਕਟਰ ’ਤੇ ਜ਼ਮੀਨ ਵਾਹੁਣ ਲਈ ਖੇਤ ਜਾ ਰਿਹਾ ਸੀ ਤਾਂ ਸਾਹਮਣੇ ਪਾਰਕ ਵਾਲੀ ਸਾਈਡ ਤੋਂ ਮੇਰਾ ਭਤੀਜਾ ਗੁਰਤੇਜ਼ ਸਿੰਘ ਪੁੱਤਰ ਪਰਮਜੀਤ ਸਿੰਘ ਆਪਣੇ ਟਰੈਕਟਰ ’ਤੇ ਆ ਗਿਆ। ਉਸ ਨੇ ਆਪਣੇ ਟਰੈਕਟਰ ਨਾਲ ਮੇਰਾ ਰਸਤਾ ਰੋਕ ਲਿਆ।
ਅਜੀਤ ਡੈਸਕ
14-11-2026