12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਅੱਜ ਤੋਂ

ਪੱਖੋਵਾਲ-ਸਰਾਭਾ, 11 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਐੱਸ. ਕੇ.

ਸ਼ਹੀਦ ਕਰਤਾਰ ਸਿੰਘ ਸਰਾਭਾ 12-11-2026
ਪੱਖੋਵਾਲ-ਸਰਾਭਾ, 11 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਐੱਸ. ਕੇ. ਐੱਸ. ਸਪੋਰਟਸ ਕੱਲਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਆਂ, ਗ੍ਰਾਮ ਪੰਚਾਇਤ, ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 79ਵਾਂ ਗੋਲਡ ਕੱਪ ਖੇਡ ਮੇਲਾਂ ਅੱਜ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਤੇ ਪ੍ਰੈੱਸ ਸਕੱਤਰ ਸ: ਹਰਪ੍ਰੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਖੇਡ ਮੇਲਾ 12 ਤੋਂ 16 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ 12 ਤੋਂ 16 ਨਵੰਬਰ ਤੱਕ ਫੁੱਟਬਾਲ ਆਲ ਓਪਨ ਗੋਲਡ ਕੱਪ, ਹਾਕੀ ਆਲ ਓਪਨ ਗੋਲਡ ਕੱਪ ਦੇ ਨਾਮੀ ਕਲੱਬਾਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ, ਜਦਕਿ ਮਿਤੀ 14 ਨਵੰਬਰ ਨੂੰ ਕਬੱਡੀ 45 ਕਿੱਲੋ, 15 ਨਵੰਬਰ ਨੂੰ ਕਬੱਡੀ 65 ਕਿੱਲੋ ਦੇ ਦਿਲਕਸ਼ ਮੁਕਾਬਲੇ ਹੋਣਗੇ। ਜਦਕਿ 16 ਨਵੰਬਰ ਨੂੰ ਫੁੱਟਬਾਲ ਆਲ ਓਪਨ, ਫੁੱਟਬਾਲ ਪਿੰਡ ਵਾਰ ਦੇ ਫਾਈਨਲ ਤੇ ਕਬੱਡੀ ਓਪਨ ਇਕ ਪਿੰਡ ਤਿੰਨ ਖਿਡਾਰੀ ਬਾਹਰੋ ਦੇ ਰੌਚਕ ਮੁਕਾਬਲੇ ਦੇਖਣ ਨੂੰ ਮਿਲਣਗੇ। ਫੁੱਟਬਾਲ ਆਲ ਓਪਨ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 3 ਲੱਖ 11 ਹਜ਼ਾਰ ਨਕਦ ਉੱਪ ਜੇਤੂ ਨੂੰ 2 ਲੱਖ 11 ਹਜ਼ਾਰ ਇਨਾਮ ਦਿੱਤਾ ਜਾਵੇਗਾ, ਹਾਕੀ ਆਲ ਓਪਨ ਤੇ ਕਬੱਡੀ ਇੱਕ ਪਿੰਡ ਓਪਨ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 1 -51 ਹਜ਼ਾਰ, ਜਦਕਿ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 1 ਲੱਖ 1 ਹਜ਼ਾਰ ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਇੱਕ ਪਿੰਡ ਓਪਨ ’ਚ (ਤਿੰਨ ਖਿਡਾਰੀ ਬਾਹਰੋ) ਦੀ ਤਿੰਨ ਸਾਲ ਲਗਾਤਾਰ ਜਿੱਤਣ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਗੋਲਡ ਕੱਪ ਬਲਦੇਵ ਸਿੰਘ ਯੂ.ਐੱਸ.ਏ ਤੇ ਸਵ: ਹਰਦੇਵ ਸਿੰਘ ਯੂ.ਐੱਸ.ਏ (ਦੋਵੇ ਸਕੇ ਭਰਾ) ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ। ਫੁੱਟਬਾਲ ਆਲ ਓਪਨ ਵਿੱਚ ਤਿੰਨ ਸਾਲ ਲਗਾਤਾਰ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਪੰਜ ਲੱਖ ਰੁਪਏ ਦਾ ਗੋਲਡ ਕੱਪ ਵਿਸ਼ੇਸ਼ ਵਜੋਂਫ ਇਨਾਮ ਖੁਸ਼ੀਆ ਸਿੰਘ ਅਤੇ ਨਿਰਮੈਲ ਸਿੰਘ ਹਵੇਲੀ ਵਾਲਿਆਂ ਦੇ ਪਰਿਵਾਰ ਵਲੋਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਹਾਕੀ, ਫੁੱਟਬਾਲ ਤੇ ਕਬੱਡੀ ਇਕ ਪਿੰਡ ਓਪਨ ਦੇ ਦੋ ਦੋ ਬੈਸਟ ਪਲੇਅਰਾਂ ਨੂੰ 51-51 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਪੋਰਟਸ ਕੱਲਬ ਵਲੋਂ ਸਵੇਰੇ 10 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਖੇਡ ਮੇਲੇ ਦਾ ਰਸਮੀ ਉਦਘਾਟਨ ਹਲਕਾ ਦਾਖਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ 11 ਵਜੇ ਕਰਨਗੇ।
ਪਿਛਲੀ ਖ਼ਬਰ ਹਲਕਾ ਰਾਏਕੋਟ ਤੋਂ ਮਜ਼ਬੂਤ ‘ਆਪ’ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 16 ਨੂੰ ਹੋ ਰਹੀ ‘ਮਾਵਾਂ-ਧੀਆਂ ਦੀ ਲਲਕਾਰ ਰੈਲੀ’ ਪ੍ਰਤੀ ਔਰਤਾਂ ’ਚ ਭਾਰੀ ਉਤਸ਼ਾਹ- ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।