05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਹਲਕਾ ਦਾਖਾ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਮੁੱਖ ਮੰਤਰੀ ਦੀ ਰਿਹਾਇਸ ਦੇ ਕੀਤੇ ਜਾ ਰਹੇ ਘਿਰਾਓ ’ਚ ਸ਼ਮੂਲੀਅਤ ਕਰੇਗਾ- ਤਲਵੰਡੀ, ਪੰਡੋਰੀ

ਚੌਂਕੀਮਾਨ, 4 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸੰਘਰਸ਼ ਕਮੇਟੀ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਲੱਖਾ ਸਿੰਘ ਸਿਧਾਣਾ ਦੀ ਗੈਰ ਕਾਨੂੰਨੀ ਗ੍ਰਿਫ਼ਤਾਰੀ ਖਿਲਾਫ਼ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਦਾ ਅੱਜ ਕੀਤੇ ਜਾ ਰਹੇ ਘਿਰਾਓ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਹਲਕਾ ਦਾਖਾ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਲੁਧਿਆਣਾ ਦਿਹਾਤੀ ਦੇ ਯੂਗ ਵਿੰਗ ਦੇ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਸ਼ਹਿਰੀਆਂ ਤਲਵੰਡੀ ਕਲਾਂ, ਸੀਨੀਅਰ ਆਗੂ ਪਰਮਜੀਤ ਸਿੰਘ ਸਿੱਧੂ ਪੰਡੋਰੀ ਤੇ ਯੂਥ ਆਗੂ ਤਨਮਨ ਸਿੱਧੂ ਪੰਡੋਰੀ ਨੇ ਕੀਤਾ।

ਅਜੀਤ ਡੈਸਕ 05-11-2026
ਚੌਂਕੀਮਾਨ, 4 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸੰਘਰਸ਼ ਕਮੇਟੀ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਲੱਖਾ ਸਿੰਘ ਸਿਧਾਣਾ ਦੀ ਗੈਰ ਕਾਨੂੰਨੀ ਗ੍ਰਿਫ਼ਤਾਰੀ ਖਿਲਾਫ਼ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਦਾ ਅੱਜ ਕੀਤੇ ਜਾ ਰਹੇ ਘਿਰਾਓ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਹਲਕਾ ਦਾਖਾ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਲੁਧਿਆਣਾ ਦਿਹਾਤੀ ਦੇ ਯੂਗ ਵਿੰਗ ਦੇ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਸ਼ਹਿਰੀਆਂ ਤਲਵੰਡੀ ਕਲਾਂ, ਸੀਨੀਅਰ ਆਗੂ ਪਰਮਜੀਤ ਸਿੰਘ ਸਿੱਧੂ ਪੰਡੋਰੀ ਤੇ ਯੂਥ ਆਗੂ ਤਨਮਨ ਸਿੱਧੂ ਪੰਡੋਰੀ ਨੇ ਕੀਤਾ। ਉਕਤ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਅੱਜ ਦੇ ਕੀਤੇ ਜਾ ਘਿਰਾਉ ਵਿਚ ਵੱਡੀ ਗਿਣਤੀ ਵਿਚ ਪਹੂੰਚਣ ਤਾਂ ਜੋ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਇਆ ਜਾ ਸਕੇ।
ਪਿਛਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮੋਰਨੀ ਹਿੱਲਜ਼ ਤੇ ਗੁਰਦੁਆਰਾ ਨਾਡਾ ਸਾਹਿਬ ਜੀ ਦੇ ਕੀਤੇ ਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਸਕੂਲ਼ ਬੀਰਮੀ ਨੇ ਪਹਿਲਾ ਸਥਾਨ ਕੀਤਾ ਹਾਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।