28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਿੰਡ ਪੋਨਾ ਵਿਖੇ ਵਿਖੇ ‘ ਮੇਰੀ ਰਸੋਈ ਯੋਜਨਾ ’ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੰਟਾਂ ਵੰਡੀਆਂ

ਚੌਂਕੀਮਾਨ, 27 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ‘ਮੇਰੀ ਰਸੋਈ ਯੋਜਨਾ’ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਹਲਕਾ ਜਗਰਾਉਂ ਦੇ ਵਿਧਾਇਕਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ ਕਿ ਜੋ ਹਲਕਾ ਜਗਰਾਉਂ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਦਿਵਾ ਰਹੇ ਹਨ ਤੇ ਨਾਲ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਫੰਡਾਂ ਵਿਚ ਕਮੀ ਨਹੀਂ ਆਉਣ ਦੇ ਰਹੇ।

ਅਜੀਤ ਡੈਸਕ 28-10-2026
ਚੌਂਕੀਮਾਨ, 27 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾ ਵਿਖੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ‘ਮੇਰੀ ਰਸੋਈ ਯੋਜਨਾ’ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਹਲਕਾ ਜਗਰਾਉਂ ਦੇ ਵਿਧਾਇਕਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ ਕਿ ਜੋ ਹਲਕਾ ਜਗਰਾਉਂ ਦੇ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਦਿਵਾ ਰਹੇ ਹਨ ਤੇ ਨਾਲ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਫੰਡਾਂ ਵਿਚ ਕਮੀ ਨਹੀਂ ਆਉਣ ਦੇ ਰਹੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਵਿਚ ਪਿੰਡ ਨੂੰ ਹਰ ਪੱਖੋ ਵਿਕਸਿਤ ਕਰਕੇ ਹਲਕੇ ਜਗਰਾਉਂ ਦਾ ਮੋਹਰੀ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ‘ਆਪ’ ਆਗੂ ਤੇਜਿੰਦਰ ਸਿੰਘ ਪੋਨਾ, ਪੰਚ ਗਗਨ ਪੋਨਾ ਤੇ ਪੰਚ ਲੱਕੀ ਪੰਡਿਤ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਜਿਨ੍ਹਾਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ‘ਮੇਰੀ ਰਸੋਈ ਯੋਜਨਾ’ ਤਹਿਤ ਲਾਭਪਾਤਰੀਆਂ ਨੂੰ 2 ਕਿੱਲੋ ਛੋਲਿਆ ਦੀ ਦਾਲ,2 ਕਿੱਲੋਂ ਖੰਡ,2 ਕਿੱਲੋ ਨਮਕ,200 ਗ੍ਰਾਮ ਹਲਦੀ ਪਾਊਡਰਤੇ 1 ਕਿੱਲੋ ਸਰੋ ਦਾ ਤੇਲ ਦੇ ਰਹੀ ਹੈ। ਇਸ ਮੌਕੇ ਪੰਚ ਲੱਕੀ ਪੰਡਿਤ, ਪੰਚ ਬਹਾਦਰਵੀਰ ਸਿੰਘ,ਪੰਚ ਗਗਨ ਪੋਨਾ ਡੀਪੂ ਹੋਲਡਰ ਨਿਰਭੈ ਸਿੰਘ ਭੋਲਾ ਕੋਠੇ ਖੰਜੂਰਾ, ਚੋਕੀਦਾਰ ਮੁਖਤਿਆਰ ਸਿੰਘ। ਸਿਵ ਕੁਮਾਰ ਪੋਨਾ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 7.0 ਬੈਂਡ ਅਗਲੀ ਖ਼ਬਰ ਐੱਸ . ਜੀ . ਜੀ . ਸਕੂਲ ਦੇ ਵਿਦਿਆਰਥੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ’ ਚ ਸਿਲਵਰ ਮੈਡਲ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।