ਛਪਾਰ ਦੇ ਸਾਬਕਾ ਸਰਪੰਚ ’ਤੇ ਹੋਏ ਹਮਲੇ ਸੰਬੰਧੀ ਮੌਜੂਦਾ ਸਰਪੰਚ ਬੋਪਾਰਾਏ ਵਿਰੁੱਧ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ
ਵਿਧਾਇਕ ਇਆਲ਼ੀ ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਕਿਸੇ ਵੀ ਵਰਕਰ ਨਾਲ ਅਜਿਹਾ ਧੱਕਾ ਨਹੀਂ ਹੋਣ ਦਿਆਂਗੇ
ਅਹਿਮਦਗੜ੍ਹ, 27 ਅਕਤੂਬਰ (ਰਵਿੰਦਰ ਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਛਪਾਰ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਤੇ ਪਿਛਲੇ ਦਿਨੀਂ ਹੋਏ ਕਾਤਲਾਨਾ ਹਮਲੇ ਦੀ ਘਟਨਾ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਪੁਲਿਸ ਨੇ ਬਲਜੀਤ ਸਿੰਘ ਦੀ ਸ਼ਿਕਾਇਤ ਤੇ ਪਿੰਡ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਅਤੇ ਜਤਿੰਦਰ ਪਾਲ ਸਿੰਘ ਉਰਫ਼ ਮਿੰਟੂ ਪਟਵਾਰੀ ਜੋ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ, ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਥਾਣਾ ਜੋਧਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਘਟਨਾ ’ਚ ਜ਼ਖਮੀ ਹੋਏ ਬਲਜੀਤ ਸਿੰਘ ਦੇ ਬਿਆਨਾਂ ’ਤੇ ਦਰਜ ਮੁਕੱਦਮੇ ’ਚ ਸਰਪੰਚ ਕੁਲਦੀਪ ਸਿੰਘ ਵਿਰੁੱਧ ਪਿੰਡ ਦੀ ਪੰਚਾਇਤੀ ਜ਼ਮੀਨ ਵਿਚੋਂ ਨਜਾਇਜ਼ ਤੌਰ ਤੇ ਬਿਨਾਂ ਮਨਜ਼ੂਰੀ ਤੋਂ ਦਰਖਤ ਕਟਵਾਏ ਜਾਣ ਵਿਰੁੱਧ ਬਲਜੀਤ ਸਿੰਘ ਵਲੋਂ ਆਵਾਜ਼ ਉਠਾਏ ਜਾਣ ਕਾਰਨ ਨਿੱਜੀ ਰੰਜਸ਼ ਰੱਖਦਿਆਂ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਹਮਲਾ ਕਰਵਾਏ ਜਾਣ ਦਾ ਬਲਜੀਤ ਸਿੰਘ ਨੇ ਦੋਸ਼ ਲਗਾਇਆ।
ਸ
ਸਾਬਕਾ ਸਰਪੰਚ ਬਲਜੀਤ ਸਿੰਘ ਦੀ ਫਾਇਲ ਫ਼ੋਟੋ।
28-10-2026
ਅਹਿਮਦਗੜ੍ਹ, 27 ਅਕਤੂਬਰ (ਰਵਿੰਦਰ ਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਛਪਾਰ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਤੇ ਪਿਛਲੇ ਦਿਨੀਂ ਹੋਏ ਕਾਤਲਾਨਾ ਹਮਲੇ ਦੀ ਘਟਨਾ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਪੁਲਿਸ ਨੇ ਬਲਜੀਤ ਸਿੰਘ ਦੀ ਸ਼ਿਕਾਇਤ ਤੇ ਪਿੰਡ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਅਤੇ ਜਤਿੰਦਰ ਪਾਲ ਸਿੰਘ ਉਰਫ਼ ਮਿੰਟੂ ਪਟਵਾਰੀ ਜੋ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ, ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਥਾਣਾ ਜੋਧਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਘਟਨਾ ’ਚ ਜ਼ਖਮੀ ਹੋਏ ਬਲਜੀਤ ਸਿੰਘ ਦੇ ਬਿਆਨਾਂ ’ਤੇ ਦਰਜ ਮੁਕੱਦਮੇ ’ਚ ਸਰਪੰਚ ਕੁਲਦੀਪ ਸਿੰਘ ਵਿਰੁੱਧ ਪਿੰਡ ਦੀ ਪੰਚਾਇਤੀ ਜ਼ਮੀਨ ਵਿਚੋਂ ਨਜਾਇਜ਼ ਤੌਰ ਤੇ ਬਿਨਾਂ ਮਨਜ਼ੂਰੀ ਤੋਂ ਦਰਖਤ ਕਟਵਾਏ ਜਾਣ ਵਿਰੁੱਧ ਬਲਜੀਤ ਸਿੰਘ ਵਲੋਂ ਆਵਾਜ਼ ਉਠਾਏ ਜਾਣ ਕਾਰਨ ਨਿੱਜੀ ਰੰਜਸ਼ ਰੱਖਦਿਆਂ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਹਮਲਾ ਕਰਵਾਏ ਜਾਣ ਦਾ ਬਲਜੀਤ ਸਿੰਘ ਨੇ ਦੋਸ਼ ਲਗਾਇਆ। ਬਲਜੀਤ ਸਿੰਘ ਨੇ ਦੱਸਿਆ ਕਿ ਮੈਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਆਉਂਦਿਆਂ ਰਸਤੇ ’ਚ ਕੁਲਦੀਪ ਸਿੰਘ ਤੇ ਮਿੰਟੂ ਪਟਵਾਰੀ ਅਤੇ ਉਨ੍ਹਾਂ ਦੇ ਕਈ ਹੋਰ ਅਣਪਛਾਤੇ ਸਾਥੀਆਂ ਨੇ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੇਰੇ ਤੋਂ ਨਗਦੀ ਖੋ ਕੇ ਫ਼ਰਾਰ ਹੋ ਗਏ ਅਤੇ ਇਸ ਘਟਨਾ ਨੂੰ ਲੁੱਟ ਖੋਹ ਦੀ ਘਟਨਾ ਨਾਲ ਜੋੜਨ ਦੀ ਚਰਚਾ ਕੀਤੀ ਗਈ। ਉਕਤ ਬਿਆਨਾਂ ਦੇ ਆਧਾਰ ’ਤੇ ਹੀ ਪੁਲਿਸ ਨੇ ਪਿੰਡ ਦੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ਬਾਅਦ ਸਰਪੰਚ ਕੁਲਦੀਪ ਸਿੰਘ, ਮਿੰਟੂ ਪਟਵਾਰੀ ਅਤੇ ਉਨ੍ਹਾਂ ਦੇ ਹੋਰ ਕੁੱਝ ਅਣਪਛਾਤੇ ਸਾਥੀਆਂ ਤੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸੇ ਸਬੰਧੀ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਕਿਹਾ ਕਿ ਉਹ ਹਲਕੇ ਅੰਦਰ ਅਜਿਹੀ ਗੰਦੀ ਰਾਜਨੀਤੀ ਕਰਨ ਵਾਲੇ ਅਤੇ ਮਾੜੀ ਸਿਆਸੀ ਸੋਚ ਰੱਖਣ ਵਾਲੇ ਗਲਤ ਅਨਸਰਾਂ ਦੇ ਵਿਰੁੱਧ ਹਮੇਸ਼ਾ ਡਟ ਕੇ ਪਹਿਰਾ ਦੇਣਗੇ।