17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਐੱਸ.ਡੀ.ਐੱਮ ਵਲੋਂ ਦਾਣਾ ਮੰਡੀ ਰਾਏਕੋਟ ਸਮੇਤ ਖ਼ਰੀਦ ਕੇਂਦਰਾਂ ’ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਰਾਏਕੋਟ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਰਾਏਕੋਟ ਦੇ ਐੱਸ. ਡੀ.

ਅਜੀਤ ਡੈਸਕ 17-10-2026
ਰਾਏਕੋਟ, 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਰਾਏਕੋਟ ਦੇ ਐੱਸ.ਡੀ.ਐੱਮ. ਖੁਸ਼ਪ੍ਰੀਤ ਸਿੰਘ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਐੱਸ.ਡੀ.ਐੱਮ. ਰਾਏਕੋਟ ਨੇ ਖ਼ਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ’ਤੇ ਦਾਣਾ ਮੰਡੀਆਂ ਵਿਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਨੇ ਐੱਸ.ਡੀ.ਐੱਮ ਰਾਏਕੋਟ ਕੋਲ ਕੁਝ ਸ਼ੈੱਲਰਾਂ ਵਿਚ ਸਟੋਰ ਕੀਤੀ ਗਈ ਕਣਕ ਦਾ ਮੁੱਦਾ ਉਠਾਉਂਦਿਆ ਆਖਿਆ ਕਿ ਸ਼ੈੱਲਰਾਂ ਵਿਚ ਝੋਨਾ ਲਗਾਉਣ ਲਈ ਜਗ੍ਹਾ ਦੀ ਵੱਡੀ ਘਾਟ ਦੀ ਸਮੱਸਿਆ ਪੇਸ਼ ਆਵੇਗੀ, ਸੋ ਇਸ ਲਈ ਕਣਕ ਨੂੰ ਜਲਦ ਤੋਂ ਜਲਦ ਚੁਕਵਾਇਆ ਜਾਵੇ। ਇਸ ਤੋਂ ਇਲਾਵਾ ਦਾਣਾ ਮੰਡੀ ਦੇ ਸਬ-ਯਾਰਡ ਅਨੀਤਾ ਰਾਣੀ, ਮਹਿੰਦਰਪਾਲ ਸਬ-ਯਾਰਡ ਨੂੰ ਆਨਲਾਈਨ ਪਾਸ ਕਰਵਾਉਣ ਲਈ ਗੁਹਾਰ ਲਗਾਈ ਗਈ ਤਾਂ ਜੋ ਇੰਨ੍ਹਾਂ ਸਬ-ਯਾਰਡਾਂ ਵਿਚ ਝੋਨਾ ਵੇਚਣ ਵਿਚ ਪੈਦਾ ਹੋ ਰਹੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ ਅਤੇ ਸਬ-ਯਾਰਡਾਂ ਨੂੰ ਤੁਰੰਤ ਪਾਸ ਕਰਵਾ ਕੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਝੋਨੇ ਦੀ ਜਲਦ ਲਿਫਟਿੰਗ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਖ਼ਰੀਦ ਕੇਂਦਰ ਬਰ੍ਹਮੀ ਅਤੇ ਖ਼ਰੀਦ ਕੇਂਦਰ ਤਲਵੰਡੀ ਰਾਏ ਵਿਖੇ ਵੀ ਐੱਸ.ਡੀ.ਐੱਮ ਖੁਸ਼ਪ੍ਰੀਤ ਸਿੰਘ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਸੋਤਮ ਗੁਪਤਾ, ਪਨਗਰੇਨ ਇੰਸਪੈਕਟਰ ਰਜੇਸ਼ ਕੁਮਾਰ, ਮਾਰਕੀਟ ਕਮੇਟੀ ਦੇ ਲੇਖਾਕਾਰ ਵਰਿੰਦਰ ਕੁਮਾਰ, ਰਾਜਿੰਦਰਪਾਲ ਗੋਇਲ, ਹੇਮਰਾਜ ਬਾਂਸਲ, ਪੰਕਜ ਕਾਂਸਲ, ਤੇਜਿੰਦਰ ਸਿੰਘ, ਜਤਿੰਦਰ ਸਿੰਘ ਗਰੇਵਾਲ, ਪਨਗਰੇਨ ਇੰਸਪੈਕਟਰ ਜਸਵਿੰਦਰ ਸਿੰਘ, ਪਰਮਜੀਤ ਸਿੰਘ ਛਾਪਾ, ਬੰਟੀ ਵੇਅਰਹਾਊਸ, ਲਵਪ੍ਰੀਤ ਸਿੰਘ ਧੂਰਕੋਟ, ਚੌਧਰੀ ਗੁਰਬਖਸ਼ ਸਿੰਘ ਕਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੋਆਪ੍ਰੇਟਿਵ ਅਦਾਰੇ ਵਲੋਂ ਜਾਰੀ ਕੀਤੀ ਕੇ.ਸੀ.ਸੀ. ਪਾਲਿਸੀ ਕਿਸਾਨ ਹਿੱਤਾਂ ਲਈ ਘਾਤਕ ਸਿੱਧ ਹੋਵੇਗੀ ਅਗਲੀ ਖ਼ਬਰ ਡਾ. ਜਗਤਾਰ ਸਿੰਘ ਐਤੀਆਣਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬੁਰਜਗਿੱਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।