11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਿੰਡ ਸਿੱਧਵਾਂ ਕਲਾਂ ਵਿਖੇ ‘ਮੇਰੀ ਰਸੋਈ ਯੋਜਨਾ’ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਸਿੱਧਵਾਂ ਬੇਟ, 10 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਡਾ: ਅੰਕੁਰ ਗੁਪਤਾ (ਆਈ. ਪੀ.

ਅਜੀਤ ਡੈਸਕ 11-10-2026
ਸਿੱਧਵਾਂ ਬੇਟ, 10 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਡਾ: ਅੰਕੁਰ ਗੁਪਤਾ (ਆਈ.ਪੀ.ਐੱਸ.) ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਇੱਕ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਉਸ ਵਿੱਚੋਂ 1.50 ਕੁਇੰਟਲ ਭੁੱਕੀ ਚੂਰਾ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਸਿੱਧਵਾਂ ਬੇਟ ਵਿਖੇ ਇੱਕ ਪ੍ਰੈਸ ਵਾਰਤਾ ਵਿਚ ਪੁਲਿਸ ਡਿਵੀਜ਼ਨ ਜਗਰਾਉਂ ਦੇ ਉੱਪ ਪੁਲਿਸ ਕਪਤਾਨ ਜਸਵਿੰਦਰ ਸਿੰਘ ਢੀਂਡਸਾ (ਪੀ.ਪੀ.ਐੱਸ.) ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀ ਹਦਾਇਤਾਂ ’ਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐੱਸ.ਆਈ. ਅਮਰਜੀਤ ਸਿੰਘ ਗਿੱਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਬਲਵੀਰ ਸਿੰਘ ਵਾਸੀ ਛੋੜੀਆਂ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਬਾਹਰਲੇ ਰਾਜਾਂ ਤੋਂ ਭਾਰੀ ਮਾਤਰਾ ਵਿੱਚ ਭੁੱਕੀ/ਪੋਸਤ ਲਿਆ ਕੇ ਜਗਰਾਉਂ ਅਤੇ ਲੁਧਿਆਣਾ ਦੇ ਖੇਤਰਾਂ ਵਿਚ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਆਪਣੇ ਟਰੱਕ ਟਾਟਾ ਨੰਬਰ. ਪੀ.ਬੀ.-11-ਬੀ.ਐੱਨ-4738 ਵਿੱਚ ਭੁੱਕੀ/ਪੋਸਤ ਲੋਡ ਕਰਨ ਉਪਰੰਤ ਟਰੱਕ ਉੱਤੇ ਹਰੇ ਰੰਗ ਦੀ ਤਰਪਾਲ ਪਾ ਕੇ ਲੁਧਿਆਣਾ ਤੋਂ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਪਿੰਡ ਮੁਦਾਰਪੁਰਾ ਤੋਂ ਜੰਡੀ , ਲੀਲਾਂ ਵਾਲੀ ਤਰਫ਼ ਨੂੰ ਆ ਰਿਹਾ ਹੈ। ਜੇਕਰ ਹੁਣੇ ਹੀ ਇਸ ਸੜਕ ’ਤੇ ਸਿੱਧਵਾਂ ਬਰਾਂਚ ਨਹਿਰ ਦੇ ਕੋਲ ਨਾਕਾਬੰਦੀ ਕਰ ਲਈ ਜਾਵੇ ਤਾਂ ਉਕਤ ਸ਼ਖਸ ਭੁੱਕੀ ਦੀ ਵੱਡੀ ਖੇਪ ਸਮੇਤ ਕਾਬੂ ਆ ਸਕਦਾ ਹੈ। ਢੀਡਸਾ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਨੰਬਰੀ ਟਰੱਕ ਨੂੰ ਰੋਕ ਕੇ ਜਦੋਂ ਉਸ ਨੂੰ ਕਬਜ਼ੇ ਵਿਚ ਲੈ ਕੇ ਟਰੱਕ ਦੀ ਤਲਾਸ਼ੀ ਲ਼ਈ ਗਈ ਤਾਂ ਉਸ ਵਿੱਚੋਂ 1.50 ਕੁਇੰਟਲ ਭੁੱਕੀ ਚੂਰਾ ਬਰਾਮਦ ਕੀਤਾ। ਇਸ ਟਰੱਕ ਨੂੰ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਬਲਵੀਰ ਸਿੰਘ ਵਾਸੀ ਛੋੜੀਆਂ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਭੁੱਕੀ ਤਸਕਰ ਸੁਖਵਿੰਦਰ ਸਿੰਘ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁੱਕਦਮਾਂ ਨੰ. 286 ਦਰਜ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਵਿਅਕਤੀ ਕਿਸ ਸੂਬੇ ਤੋਂ ਭੁੱਕੀ/ਪੋਸਤ ਲੈ ਕੇ ਆਉਂਦਾ ਹੈ। ਉੱਪ ਪੁਲਿਸ ਕਪਤਾਨ ਨੇ ਇਹ ਵੀ ਦੱਸਿਆ ਕਿ ਇਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਜਗਰਾਉਂ ਵਿਖੇ ਡੇਢ ਕਿੱਲੋ ਅਫੀਮ ਬਰਾਮਦੀ ਦਾ ਮੁਕੱਦਮਾ ਨੰ.311 ਮਿਤੀ 28-12-2025 ਅਤੇ ਥਾਣਾ ਗਨਗਰ ਚਤੌੜਗੜ੍ਹ (ਰਾਜਸਥਾਨ) ਵਿਖੇ ਐਨ.ਡੀ.ਪੀ. ਐਕਟ ਤਹਿਤ ਮਾਮਲਾ ਦਰਜ ਹੈ। ਇਸ ਮੌਕੇ ਡੀ.ਐੱਸ.ਪੀ. ਜਸਵਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਇਸ ਤੋਂ ਇਲਾਵਾ ਪੁਲਿਸ ਦੀ ‘ਕਾਸ਼ੋ’ ਮੁਹਿੰੰਮ ਤਹਿਤ ਕਾਰਵਾਈ ਕਰਦਿਆਂ ਨਸ਼ਾ ਵਿਰੋਧੀ ਮੁਹਿੰਮ ਤਹਿਤ 7 ਹੋਰ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਅਸਲਾ ਐਕਟ ਤਹਿਤ ਭਗੌੜੇ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤ ਨਿਰਦੇਸ਼ ਦਿੰਦੇ ਹੋਏ ਆਖਿਆ ਕਿ ਬੇਟ ਇਲਾਕੇ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਨਸ਼ਾ ਵੇਚਣ ਵਾਲੇ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਇਆ ਅਗਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮਨਜੀਤ ਸਿੰਘ ਤੱਤਲਾ ਭਰੋਵਾਲ ਅਤੇ ਸਰਪੰਚ ਕੋਮਲਜੀਤ ਸਿੰਘ ਗਰੇਵਾਲ 2027 ਵਿਚ ਅਕਾਲੀ ਦਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।