ਦਾਣਾ ਮੰਡੀ ਸਿੱਧਵਾਂ ਕਲਾਂ ਦਾ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੇ ਲਿਆ ਜਾਇਜ਼ਾ ਤੇ ਖ਼ਰੀਦ ਸ਼ੁਰੂ ਕਰਵਾਈ
ਚੌਂਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਦਾਣਾ ਮੰਡੀ ਸਿੱਧਵਾਂ ਕਲਾਂ ਵਿਖੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਕਣਕ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ ਤੇ ਮੰਡੀ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਕਿਸਾਨ ਵੀਰਾਂ ਨੂੰ ਮੰਡੀ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ ਤੇ ਕਿਸਾਨ ਵੀਰਾਂ ਦੀ ਮੰਡੀ ਵਿਚ ਆਉਂਦੀ ਫ਼ਸਲ ਦੀ ਤੁਰੰਤ ਖ਼ਰੀਦ ਕਰਨੀ ਹੈ ਤਾਂ ਜੋ ਕਿਸਾਨ ਵੀਰ ਆਪਣੀ ਫ਼ਸਲ ਵੇਚ ਕੇ ਖੁਸ਼ੀ ਖੁਸ਼ੀ ਘਰਾਂ ਨੂੰ ਜਾਵੇ।
ਦ
ਦਾਣਾ ਮੰਡੀ ਸਿੱਧਵਾਂ ਕਲਾਂ ਦਾ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੇ ਲਿਆ ਜਾਇਜ਼ਾ ਤੇ ਖ਼ਰੀਦ ਸ਼ੁਰੂ ਕਰਵਾਈ
09-10-2026
ਚੌਂਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਦਾਣਾ ਮੰਡੀ ਸਿੱਧਵਾਂ ਕਲਾਂ ਵਿਖੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਕਣਕ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ ਤੇ ਮੰਡੀ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਕਿਸਾਨ ਵੀਰਾਂ ਨੂੰ ਮੰਡੀ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ ਤੇ ਕਿਸਾਨ ਵੀਰਾਂ ਦੀ ਮੰਡੀ ਵਿਚ ਆਉਂਦੀ ਫ਼ਸਲ ਦੀ ਤੁਰੰਤ ਖ਼ਰੀਦ ਕਰਨੀ ਹੈ ਤਾਂ ਜੋ ਕਿਸਾਨ ਵੀਰ ਆਪਣੀ ਫ਼ਸਲ ਵੇਚ ਕੇ ਖੁਸ਼ੀ ਖੁਸ਼ੀ ਘਰਾਂ ਨੂੰ ਜਾਵੇ। ਉਨ੍ਹਾਂ ਦੇ ਖਾਤਿਆਂ ਵਿਚ ਫ਼ਸਲ ਦੀ ਪੇਮੈਂਟ ਵੀ ਤੁਰੰਤ ਪੈਣੀ ਚਾਹੀਦੀ ਹੈ। ਇਸ ਮੌਕੇ ਸਰਪੰਚ ਸਰਨਪ੍ਰੀਤ ਸਿੰਘ ਸਿੱਧਵਾਂ, ਪੰਚ ਜਸਪਾਲ ਸਿੰਘ ਮਿੱਠੂ, ਪੰਚ ਮਨਜੀਤ ਸਿੰਘ ਬਬਲੂ (ਟਰੱਕ ਯੂਨੀਅਨ ਜਗਰਾਉਂ), ਪੰਚ ਮਨਜੀਤ ਸਿੰਘ, ਪ੍ਰਧਾਨ ਉਪਿੰਦਰ ਸਿੰਘ ਸਿੱਧਵਾਂ, ਬਲਤੇਜ ਸਿੰਘ ਤੇਜੂ ਸਿੱਧਵਾਂ ਤੇ ਸਿੰਗਾਰਾ ਸਿੰਘ ਨੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਝੱਜ ਨੂੰ ਮੰਡੀ ਵਿਚ ਕਿਸਾਨਾਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਤੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਨੇ ਉਕਤ ਆਗੂਆਂ ਨੂੰ ਭਰੋਸਾ ਦਿਵਾਇਆ ਕਿਸਾਨ ਵੀਰਾਂ ਨੂੰ ਆਉਦੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਨੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ, ਪ੍ਰਧਾਨ ਜਗਪਾਲ ਸਿੰਘ ਕਲੇਰ, ਸੈਕਟਰੀ ਮਾਰਕੀਟ ਕਮੇਟੀ ਕਮਲਜੀਤ ਸਿੰਘ ਕਲਸੀ, ਇੰਸਪੈਕਟਰ ਜਸਪਾਲ ਸਿੰਘ ਪਨਗ੍ਰੇਨ ਤੇ ਸੈਕਟਰੀ ਪ੍ਰਹਿਲਾਦ ਸਿੰਗਲਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨੰਬਰਦਾਰ ਬੂਟਾ ਸਿੰਘ, ਆੜ੍ਹਤੀਆ ਬਲਵੀਰ ਸਿੰਘ, ਸੁਖਚੈਨ ਸਿੰਘ, ਰਮਨਦੀਪ ਸਿੰਘ ਹੈਪੀ, ਨੰਬਰਦਾਰ ਹਰਬੰਸ ਸਿੰਘ, ਕੁਲਦੀਪ ਸਿੰਘ ਕੀਤਾ ਆਦਿ ਹਾਜ਼ਰ ਸਨ।