04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਵਿਦਿਆਰਥਣਾਂ ਨੇ ਸਹੋਦਿਆ ਅੰਤਰ ਸਕੂਲ ਮੁਕਾਬਲਾ ਜਿੱਤਿਆ

ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਵਲੋਂ ਕਰਵਾਏ ਗਏ ਅੰਤਰ ਸਕੂਲ ਮੁਕਾਬਲਿਆਂ ਸਮੇਂ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਸਕੂਲ ਵਿਦਿਆਰਥਣਾਂ ਜਪੁਜੀ ਕੌਰ ਗਰੇਵਾਲ, ਸੁਪਰੀਤ ਕੌਰ ਦਿਓਲ ਤੇ ਪ੍ਰਭਜੀਤ ਕੌਰ ਵਲੋਂ ਗਣਿਤ ਵਿਸ਼ੇ ’ਤੇ ਮਾਡਲ ਬਣਾਉਣ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਚਮਕਾਇਆ।

ਅਜੀਤ ਡੈਸਕ 04-10-2026
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਵਲੋਂ ਕਰਵਾਏ ਗਏ ਅੰਤਰ ਸਕੂਲ ਮੁਕਾਬਲਿਆਂ ਸਮੇਂ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਸਕੂਲ ਵਿਦਿਆਰਥਣਾਂ ਜਪੁਜੀ ਕੌਰ ਗਰੇਵਾਲ, ਸੁਪਰੀਤ ਕੌਰ ਦਿਓਲ ਤੇ ਪ੍ਰਭਜੀਤ ਕੌਰ ਵਲੋਂ ਗਣਿਤ ਵਿਸ਼ੇ ’ਤੇ ਮਾਡਲ ਬਣਾਉਣ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਚਮਕਾਇਆ। ਸਹੋਦਿਆ ਅੰਤਰ ਸਕੂਲ ਮੁਕਾਬਲਾ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਅਧਿਅਆਪਕਾ ਮੈਡਮ ਜਸਵੀਰ ਕੌਰ ਗਰੇਵਾਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਲੁਕੀ ਪ੍ਰਤਿਭਾ ਨੂੰ ਅੱਗੇ ਲਿਆਉਣ ਵਿਚ ਸਹਾਈ ਬਣਦੇ ਹਨ। ਇਥੇ ਵਰਨਣਯੋਗ ਹੈ ਕਿ ਪੇਂਡੂ-ਸ਼ਹਿਰੀ ਖੇਤਰ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀ ਪੜ੍ਹਾਈ, ਖੇਡਾਂ, ਸੱਭਿਆਚਾਰਕ ਅਤੇ ਧਾਰਮਿਕ ਪ੍ਰੀਖਿਆ ਦੇ ਹਰ ਮੁਕਾਬਲੇ ’ਚ ਮੋਹਰੀ ਬਣਦੇ ਹਨ।
ਪਿਛਲੀ ਖ਼ਬਰ ‘ਆਪ’ ਦੇ ਵਿਧਾਇਕ ਜੀਵਨ ਸਿਘ ਸੰਗੋਵਾਲ ਨੇ ਹੰਬੜਾਂ ’ਚ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ‘ ਆਪ’ ਸਰਕਾਰ ਨੇ... ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ- ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।