03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭੱਠਾਧੂਹਾ ’ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਦੇ ਇਲਾਜ ਵਾਲੇ ਕਾਰਡ ਵੰਡੇ

ਹੰਬੜਾਂ, 2 ਅਕਤੂਬਰ (ਮੇਜਰ ਹੰਬੜਾਂ)-ਸੀ. ਐੱਚ.

ਅਜੀਤ ਡੈਸਕ 03-10-2026
ਹੰਬੜਾਂ, 2 ਅਕਤੂਬਰ (ਮੇਜਰ ਹੰਬੜਾਂ)-ਸੀ. ਐੱਚ. ਸੀ. ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਭੱਠਾਧੂਹਾ ਵਿਖੇ ‘ਆਪ’ ਦੇ ਹਲਕਾ ਦਾਖਾ ਇੰਚਾਰਜ ਡਾ. ਕੰਵਲਨੈਨ ਸਿੰਘ ਕੰਗ ਤੇ ਡਾ. ਸਰਬਪ੍ਰੀਤ ਸਿੰਘ ਮੱਲ੍ਹੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲੇ ਸਿਹਤ ਕਾਰਡ ਵੰਡੇ ਗਏ। ਸਿਹਤ ਯੋਜਨਾ ਕਾਰਡਾਂ ਦੀ ਵੰਡ ਕਰਦਿਆਂ ਡਾ. ਮੋਹਿਤ ਖੁਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰੇਕ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਇਲਾਜ ਸਾਰੇ ਸਰਕਾਰੀ ਤੇ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਵਿਚ ਸਹੂਲਤ ਦੇ ਰਹੀ ਹੈ।ਕੈਂਪ ਦੌਰਾਨ ਸੀ. ਐੱਚ. ਓ. ਡਾ. ਤਨਵੀਰ ਕੌਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਭ ਬਾਰੇ ਦੱਸਿਆ ਕਿ ਸੀ. ਐੱਚ. ਸੀ. ਸਿੱਧਵਾਂ ਬੇਟ ਵਿਖੇ ਉਕਤ ਕਾਰਡ ਬਿਲਕੁਲ ਮੁਫ਼ਤ ਬਣਾਏ ਜਾਂਦੇ ਹਨ ਅਤੇ ਜਿਨ੍ਹਾਂ ਦੇ ਕਾਰਡ ਬਣ ਚੁੱਕੇ ਹਨ ਉਹ ਆਪਣੇ ਕਾਰਡ ਪਿੰਡ ਦੀ ਆਸ਼ਾ ਵਰਕਰਾਂ ਤੋਂ ਪ੍ਰਾਪਤ ਕਰ ਸਕਦੇ ਹਨ ਤੇ ਉਨ੍ਹਾਂ ਨੇ ਇਸ ਕਾਰਡ ਦੇ ਲਾਭ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਾਬਕਾ ਸਰਪੰਚ ਡਾ. ਦਲਵਿੰਦਰ ਸਿੰਘ ਭੱਠਾਧੂਹਾ, ਨਛੱਤਰ ਸਿੰਘ ਮਹਿੰੰਮੀ, ਸਾਬਕਾ ਸਰਪੰਚ ਅਰਜੁਨ ਸਿੰਘ ਮਹਿੰੰਮੀ, ਪ੍ਰਧਾਨ ਗੁਰਮੀਤ ਸਿੰਘ, ਸਿਹਤ ਵਿਭਾਗ ਤੋਂ ਏ. ਐੱਨ. ਐੱਮ. ਨਰਿੰਦਰਪਾਲ ਕੌਰ ਚੰਗਣ, ਸਿਹਤ ਕਰਮਚਾਰੀ ਮਨਦੀਪ ਸਿੰਘ ਬਰਸਾਲ, ਬਲਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਕੌਰ ਆਸ਼ਾ ਵਰਕਰ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਥਾਣੇ ਦੇ ਮਾਲਖਾਨੇ ਵਿਚ ਪਏ ਮੋਟਰਸਾਈਕਲ ਕਬਾੜੀਏ ਨੂੰ ਵੇਚਣ ਵਾਲਾ ਏ.ਐੱਸ.ਆਈ. ਗ੍ਰਿਫਤਾਰ ਪਿੰਡ ਬੁਟਾਹਰੀ ਵਿਖੇ 18ਵਾਂ ਮੁ... ਅਗਲੀ ਖ਼ਬਰ ਨੌਸਰਬਾਜ਼ ਠੱਗ ਨੇ ਮਸੂਮ ਲੜਕੀ ਦਾ ਏ.ਟੀ.ਐੱਮ. ਕਾਰਡ ਬਦਲ ਕੇ ਉਸ ਦੇ ਖ਼ਾਤੇ ਵਿਚੋਂ 19 ਹਜ਼ਾਰ ਉਡਾਏ ਭਾਈ ਬੂੜਾ ਖ਼ਾਲਸਾ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।