02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬੀ. ਡੀ. ਪੀ. ਓ. ਨੇ ਨਿਸ਼ਾਨਦੇਹੀ ਹੋਣ ਤੋਂ ਪਹਿਲਾਂ ਰਸਤੇ ਦੀ ਉਸਾਰੀ ਨਾ ਕਰਵਾਉਣ ਸੰਬੰਧੀ ਪੁਲਿਸ ਨੂੰ ਪੱਤਰ ਲਿਖਿਆ

ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੀ. ਡੀ.

ਅਜੀਤ ਡੈਸਕ 02-10-2026
ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੀ.ਡੀ.ਪੀ.ਓ. ਮੁੱਲਾਂਪੁਰ ਨੇ ਬਲਾਕ ਵਿਚ ਪੈਂਦੇ ਪਿੰਡ ਭੈਣੀ ਅਰਾਈਆਂ ਵਿਖੇ ਗ੍ਰਾਮ ਪੰਚਾਇਤ ਵਲੋਂ ਬਣਾਏ ਜਾ ਰਹੇ ਰਸਤੇ ਦੇ ਕੰਮ ਨੂੰ ਰਸਤੇ ਦੇ ਰਕਬੇ ਦੀ ਨਿਸ਼ਾਨਦੇਹੀ ਹੋਣ ਤੱਕ ਤੁਰੰਤ ਰੁਕਵਾਉਣ ਲਈ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਨੂੰ ਇਕ ਪੱਤਰ ਲਿਖਕੇ ਜਾਣਕਾਰੀ ਦਿੱਤੀ ਕਿ ਸਾਡੇ ਦਫ਼ਤਰ ਵਿੱਚ ਪੁੱਜੇ ਪੱਤਰ ਰਾਹੀਂ ਚਮਕੌਰ ਸਿੰਘ ਪੁੱਤਰ ਗੁਰਮੇਜ਼ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭੈਣੀ ਅਰਾਈਆਂ ਨੇ ਦੱਸਿਆ ਸੀ ਕਿ ਪੰਚਾਇਤ ਵੱਲੋਂ ਨਿਸ਼ਾਨਦੇਹੀ ਕਰਵਾਉਣ ਤੋਂ ਬਿਨਾਂ ਹੀ ਪਿੰਡ ਮੁਦਾਰਪੁਰਾ ਨੂੰ ਜਾਂਦੇ ਇੱਕ ਕੱਚੇ ਰਸਤੇ ’ਤੇ ਇੱਟਾਂ ਲਗਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਸਾਡੇ ਦਫ਼ਤਰ ਨੇ ਵੀ ਪੰਚਾਇਤ ਨੂੰ ਇਹ ਕੰਮ ਤੁਰੰਤ ਰੋਕ ਦੇਣ ਦੀ ਹਦਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਕੰਮ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਆਪਣੇ ਪੁਲਿਸ ਨੂੰ ਲਿਖਿਆ ਕਿ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਕੰਮ ਤੁਰੰਤ ਬੰਦ ਕਰਵਾਇਆ ਜਾਵੇ।
ਪਿਛਲੀ ਖ਼ਬਰ ਨਿਊ ਮਾਡਲ ਸਕੂਲ ਨੰਗਲ ਖੁਰਦ ’ਚ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕਰਵਾਈ ਬੱਚਿਆਂ ਨੂੰ ਮੋਬਾਈਲ ਦੀ ਜ਼ਿਆਦਾ ਵਰਤੋਂ ਕਾ... ਅਗਲੀ ਖ਼ਬਰ ਇਯਾਲੀ ਵਲੋਂ ਮੰਡੀ ਮੁੱਲਾਂਪੁਰ ’ਚ ਲਾਈਫ਼ ਫਾਊਂਡੇਸ਼ਨ ਦੇ ਬਲੱਡ ਕੁਲੈਕਸ਼ਨ ਸੈਂਟਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।