29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਦੀ ਟੀਮ ਨਾਲ ਗੁੱਗਾ ਮਾੜੀ ਮੰਦਰ ਛਪਾਰ ਹੋਏ ਨਤਮਸਤਕ

ਅਹਿਮਦਗੜ੍ਹ, 28 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਇਸ ਵਾਰ ਬਹੁਤ ਵੱਡੇ ਪੱਧਰ ’ਤੇ ਰੌਣਕਾਂ ਭਰਪੂਰ ਰਿਹਾ। ਜਿਥੇ ਪੰਜਾਬ ਭਰ ’ਚੋਂ ਪੰਜ ਦਿਨਾਂ ਮੇਲਾ ਵਿਚ ਲੱਖਾਂ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ।

ਅਜੀਤ ਡੈਸਕ 29-09-2026

ਅਹਿਮਦਗੜ੍ਹ, 28 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਇਸ ਵਾਰ ਬਹੁਤ ਵੱਡੇ ਪੱਧਰ ’ਤੇ ਰੌਣਕਾਂ ਭਰਪੂਰ ਰਿਹਾ। ਜਿਥੇ ਪੰਜਾਬ ਭਰ ’ਚੋਂ ਪੰਜ ਦਿਨਾਂ ਮੇਲਾ ਵਿਚ ਲੱਖਾਂ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ। ਅੱਜ ਮੇਲੇ ਦੇ ਅਖੀਰਲੇ ਦਿਨ ਕਾਂਗਰਸ ਪਾਰਟੀ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਦਾਖਾ ਦੇ ਵਰਕਰਾਂ ਦੇ ਇਕ ਵਿਸ਼ਾਲ ਕਾਫਲੇ ਨਾਲ ਗੁੱਗਾ ਮਾੜੀ ਮੰਦਰ ਛਪਾਰ ਵਿਖੇ ਪਹੁੰਚੇ, ਜਿਥੇ ਉਨ੍ਹਾਂ ਸਾਰਿਆਂ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਮੇਲੇ ਅੰਦਰ ਪੰਜਾਬ ਦੇ ਦੂਰ ਦੁਰਾਡਿਓ ਜੋ ਲੱਖਾਂ ਲੋਕ ਮੇਲੇ ਦਾ ਆਨੰਦ ਮਾਨਣ ਆਉਂਦੇ ਹਨ ਅਤੇ ਨਾਲ ਹੀ ਗੁੱਗਾ ਮਾੜੀ ਮੰਦਰ ਵਿਖੇ ਆਪਣੀਆਂ ਮੰਨਤਾਂ ਪੂਰੀਆਂ ਕਰਨ ਲਈ ਪਹੁੰਚਦੇ ਹਨ। ਕੈਪਟਨ ਸੰਧੂ ਨੇ ਦੱਸਿਆ ਕਿਹਾ ਕਿ ਅੱਜ ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਸਮੂਹ ਵਰਕਰਾਂ ਨਾਲ ਇਸ ਪੂਜਨੀਕ ਸਥਾਨ ’ਤੇ ਪਹੁੰਚ ਗਏ, ਜਿਨ੍ਹਾਂ ਸਾਰੇ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਅਰਦਾਸ ਕੀਤੀ ਹੈ ਅਤੇ ਅਸੀਂ ਇਸ ਪਵਿੱਤਰ ਅਸਥਾਨ ਦੀ ਧਾਰਮਿਕ ਪਰੰਪਰਾਵਾਂ ਦਾ ਸਤਿਕਾਰ ਕਰਦੇ ਹਾਂ। ਇਸ ਮੌਕੇ ਸੀਨੀਅਰ ਆਗੂ ਰਵਿੰਦਰ ਸਿੰਘ ਰੋਮੀ ਛਪਾਰ, ਸਰਪੰਚ ਕੁਲਦੀਪ ਸਿੰਘ ਬੋਪਾਰਾਏ, ਐਰਿਕ ਬੋਪਾਰਾਏ, ਜਸਵੀਰ ਸਿੰਘ, ਪ੍ਰਧਾਨ ਤੇਲੂ ਰਾਮ ਮੁੱਲਾਪੁਰ, ਪ੍ਰੇਮ ਸਿੰਘ ਸੇਖੋਂ, ਕਮਲਜੀਤ ਸਿੰਘ ਦੇਤਵਾਲ, ਜੱਸਾ ਬੱਸੀਆਂ, ਨਵਰਾਜ ਸਿੰਘ ਬੋਪਾਰਾਏ, ਪਰਵਿੰਦਰ ਸਿੰਘ ਮੁੱਲਾਂਪੁਰ, ਜਸਵਿੰਦਰ ਸਿੰਘ ਹੈਪੀ ਪ੍ਰਧਾਨ ਨਗਰ ਕੌਂਸਲ, ਕੌਂਸਲਰ ਸ਼ੁਭਾਸ ਕੁਮਾਰ, ਸੁਰਿੰਦਰ ਸਿੰਘ ਕੇਡੀ, ਸੁਖਪਾਲ ਸਿੰਘ ਚੱਕ ਕਲਾਂ, ਯੂਥ ਪ੍ਰਧਾਨ ਤਨਵੀਰ ਸਿੰਘ ਗਰੇਵਾਲ, ਜਗਦੇਵ ਸਿੰਘ ਮਾਜਰੀ, ਜੱਗਾ ਸਵੱਦੀ ਕਲਾਂ, ਜਗਦੇਵ ਸਿੰਘ ਪੰਚ ਛਪਾਰ, ਸਨੀ ਦੁੱਬਈ ਛਪਾਰ, ਜਸਵਿੰਦਰ ਸਿੰਘ ਸਮਰਾ ਛਪਾਰ, ਜਗਦੀਪ ਸਿੰਘ ਦੀਪਾ ਰੰਗੂਵਾਲ, ਬਨੀ ਢਿੱਲੋਂ ਘੁੰਗਰਾਣਾ, ਹਰਵੀਰ ਸਿੰਘ ਰੰਗੂਵਾਲ, ਪ੍ਰਦੀਪ ਸਰਾਭਾ, ਰੂਬੀ ਬੱਲੋਵਾਲ, ਪ੍ਰਭਜੋਤ ਸਿੰਘ ਸਹੌਲੀ, ਕਮਲਜੀਤ ਸਿੰਘ ਦੈਤਵਾਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸਵਿਫ਼ਟ ਕਾਰ ਤੇ ਆਟੋ ਵਿਚਕਾਰ ਟੱਕਰ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।