ਜੋਗਿੰਦਰ ਸਿੰਘ ਧਵਨ (ਸਿਮਰਨ ਪਗੜੀ ਸੈਂਟਰ) ਵਾਲਿਆਂ ਦੀ ਮੌਤ, ਹੋਇਆ ਅੰਤਿਮ ਸੰਸਕਾਰ
ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਡਾ: ਰਣਜੀਤ ਸਿੰਘ ਤੇ ਡਾ: ਸੁਰਜੀਤ ਸਿੰਘ (ਦਸਮੇਸ਼ ਮੈਡੀਕਲ ਸਟੋਰ ਰਾਏਕੋਟ) ਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਧਵਨ (92) ਸਿਮਰਨ ਪੱਗੜੀ ਸੈਂਟਰ ਵਾਲੇ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਨੇੜੇ ਗੁੱਗਾ ਮਾੜੀ ਰਾਏਕੋਟ ਵਿਖੇ ਕੀਤਾ ਗਿਆ।
ਬ
ਬਾਪੂ ਜੋਗਿੰਦਰ ਸਿੰਘ ਧਵਨ ਦੀ ਫਾਈਲ ਤਸਵੀਰ।
22-09-2026
ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਡਾ: ਰਣਜੀਤ ਸਿੰਘ ਤੇ ਡਾ: ਸੁਰਜੀਤ ਸਿੰਘ (ਦਸਮੇਸ਼ ਮੈਡੀਕਲ ਸਟੋਰ ਰਾਏਕੋਟ) ਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਧਵਨ (92) ਸਿਮਰਨ ਪੱਗੜੀ ਸੈਂਟਰ ਵਾਲੇ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਨੇੜੇ ਗੁੱਗਾ ਮਾੜੀ ਰਾਏਕੋਟ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ਸਮੇਂ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਡਾ: ਰਣਜੀਤ ਸਿੰਘ ਧਵਨ ਤੇ ਡਾ: ਸੁਰਜੀਤ ਸਿੰਘ ਧਵਨ ਵਲੋਂ ਦਿੱਤੀ ਗਈ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਕਾਮਿਲ ਅਮਰ ਸਿੰਘ ਇੰਚਾਰਜ ਕਾਂਗਰਸ ਹਲਕਾ ਰਾਏਕੋਟ, ਸੋਹਣ ਸਿੰਘ ਬੈਂਸ ਤੇ ਬਲਵਿੰਦਰ ਕੌਰ ਬੈਂਸ (ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ-ਪਿਤਾ), ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਵਿਨੋਦ ਜੈਨ, ਬੇਟੀ ਰੂਬੀ ਖੁਰਾਣਾ, ਜਵਾਈ ਡਾ: ਜਸਪ੍ਰੀਤ ਸਿੰਘ ਖੁਰਾਣਾ, ਸਿਮਰਨ ਸਿੰਘ ਧਵਨ, ਕੇ.ਕੇ. ਸ਼ਰਮਾ, ਨਰੈਣ ਦੱਤ ਕੌਸ਼ਿਕ, ਗੁਰਚਰਨ ਸਿੰਘ ਬੱਸੀਆਂ, ਪਰਮਿੰਦਰ ਕਾਲਾ ਕੰਟਰੀ ਜਿੰਮ, ਡਾ.ਬਲਦੇਵ ਖੁਰਾਣਾ ਪ੍ਰਧਾਨ ਕੈਮਿਸਟ ਯੂਨੀਅਨ ਰਾਏਕੋਟ, ਅਮਿਤ ਪਾਸੀ, ਸੋਨੂੰ ਅਗਰਵਾਲ, ਸਰਪੰਚ ਦਵਿੰਦਰ ਸਿੰਘ ਰੂਪਾਪੱਤੀ, ਸਾਬਕਾ ਕੌਂਸਲਰ ਮੁਹੰਮਦ ਇਮਰਾਨ, ਰਿੰਮੀ ਗਰਗ, ਮਨੋਜ ਜੈਨ ਬੱਸੀਆਂ, ਅਨੀਤ ਭੱਲਾ, ਡਾ: ਤਲਵਿੰਦਰ ਸਿੰਘ ਜੱਸਲ, ਡਾ: ਅਵਤਾਰ ਸਿੰਘ ਪੰਜਾਬ ਮੈਡੀਕਲ ਵਾਲੇ, ਕਾਮਰੇਡ ਦਲਜੀਤ ਕੁਮਾਰ ਗੋਰਾ, ਡਾ: ਪ੍ਰਕਾਸ਼ ਸਿੰਘ ਬਰ੍ਹਮੀ, ਅਰੁਣ ਗਰਗ, ਗੋਪਾਲ ਕ੍ਰਿਸ਼ਨ, ਸੁਦਰਸ਼ਨ ਬਾਂਸਲ, ਸੂਰਜ ਭਾਨ, ਭੁਪਿੰਦਰ ਕੁਮਾਰ, ਡਾ: ਸੰਬੋਧ ਗੁਪਤਾ, ਗੁਰਜੀਤ ਜੰਡ, ਗੁਰਮੇਲ ਸਿੰਘ ਧਾਲੀਵਾਲ, ਡਾ: ਗਗਨਦੀਪ ਸਿੰਘ ਪ੍ਰਿੰਸ ਆਦਿ ਹਾਜ਼ਰ ਸਨ।