ਪਾਹਵਾ ਹਸਪਤਾਲ ਹੰਬੜਾਂ ’ਚ ਮਾਤਾ ਕੌਸ਼ੱਲਿਆ ਦੇਵੀ ਪਾਹਵਾ ਦੀ ਯਾਦ ’ਚ ਮੁਫਤ ਮੈਡੀਕਲ ਤੇ ਅੱਖਾਂ ਦਾ ਅਪ੍ਰੇਸ਼ਨ ਕੈਂਪ ਕੱਲ੍ਹ
ਹੰਬੜਾਂ, 21 ਸਤੰਬਰ (ਮੇਜਰ ਹੰਬੜਾਂ)-ਪਾਹਵਾ ਚੈਰੀਟੇਬਲ ਹਸਪਤਾਲ ਹੰਬੜਾਂ ਵਿਖੇ ਮਿਤੀ 23 ਸਤੰਬਰ, ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਮਾਤਾ ਕੌਸ਼ੱਲਿਆ ਦੇਵੀ ਜੀ ਦੀ ਨਿੱਘੀ ਯਾਦ ਵਿਚ ਲੱਗ ਰਹੇ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਸਪਤਾਲ ਦੇ ਮੈਨੇਜਰ ਜੋਰਾਵਰ ਸਿੰਘ ਵਲੀਪੁਰ ਨੇ ਕਿਹਾ ਕਿ ਇਲਾਕੇ ਭਰ ਦੇ ਮਰੀਜ਼ ਇਸ ਕੈਂਪ ਦਾ ਲਾਹਾ ਜ਼ਰੂਰ ਲੈਣ। ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਐੱਮ.
ਹੰਬੜਾਂ, 21 ਸਤੰਬਰ (ਮੇਜਰ ਹੰਬੜਾਂ)-ਪਾਹਵਾ ਚੈਰੀਟੇਬਲ ਹਸਪਤਾਲ ਹੰਬੜਾਂ ਵਿਖੇ ਮਿਤੀ 23 ਸਤੰਬਰ, ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਮਾਤਾ ਕੌਸ਼ੱਲਿਆ ਦੇਵੀ ਜੀ ਦੀ ਨਿੱਘੀ ਯਾਦ ਵਿਚ ਲੱਗ ਰਹੇ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਸਪਤਾਲ ਦੇ ਮੈਨੇਜਰ ਜੋਰਾਵਰ ਸਿੰਘ ਵਲੀਪੁਰ ਨੇ ਕਿਹਾ ਕਿ ਇਲਾਕੇ ਭਰ ਦੇ ਮਰੀਜ਼ ਇਸ ਕੈਂਪ ਦਾ ਲਾਹਾ ਜ਼ਰੂਰ ਲੈਣ। ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਐੱਮ.ਡੀ. ਉਂਕਾਰ ਸਿੰਘ ਪਾਹਵਾ ਜੀ ਕਰਨਗੇ ਅਤੇ ਕੈਂਪ ਵਿਚ ਸੀ.ਐੱਮ.ਸੀ. ਹਸਪਤਾਲ ਦੇ ਮਾਹਿਰ ਡਾਕਟਰ ਮਰੀਜ਼ਾਂ ਦੀਆਂ ਹੱਡੀਆਂ, ਅੱਖਾਂ, ਚਮੜੀ ਰੋਗ, ਕੰਨ, ਨੱਕ, ਗਲੇ, ਦੰਦਾਂ ਅਤੇ ਦਿਲ ਦੀਆਂ ਬੀਮਾਰੀਆਂ ਸਮੇਤ ਹੋਰ ਵੱਖ ਵੱਖ ਬੀਮਾਰੀਆਂ ਦੀ ਜਾਂਚ ਕਰਨਗੇ ਅਤੇ ਕੈਂਪ ਵਿਚ ਚਿੱਟੇ ਮੋਤੀਆ ਬਿੰਦ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ। ਮੈਨੇਜਰ ਜੋਰਾਵਰ ਸਿੰਘ ਨੇ ਹੋਰ ਦੱਸਿਆ ਕਿ ਇਸ ਦਿਨ ਜਿੱਥੇ ਮਰੀਜ਼ਾਂ ਦੀ ਈ.ਸੀ.ਜੀ ਅਤੇ ਬਲੱਡ ਟੈਸਟ ,ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਜਾਣਗੇ, ਉੱਥੇ ਬਾਕੀ ਹੋਰ ਟੈਸਟਾਂ ਦੇ ਨਾਲ ਐਕਸਰੇ ਅਦਿ ਵਿਚ 50 ਪ੍ਰਤੀਸ਼ਤ ਛੋਟ ਦਿੱਤੀ ਜਾਵੇਗੀ ਤੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਮੈਨੇਜਰ ਜੋਰਾਵਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਮਰੀਜ਼ ਪਾਹਵਾ ਹਸਪਤਾਲ ਹੰਬੜਾਂ ਵਿਖੇ ਸਮੇਂ ਸਿਰ ਪੁੱਜ ਕੇ ਕੈਂਪ ਦਾ ਲਾਹਾ ਲੈਣ ਤੇ ਅੱਖਾਂ ਦੇ ਮਰੀਜ਼ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਮੁਫ਼ਤ ਕਰਵਾ ਕੇ ਲਾਭ ਪ੍ਰਪਤ ਕਰਨ।