ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ- ਸਰਪੰਚ ਕੱਦੂ ਜੌਹਲਾਂ
ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ ਵਲੋਂ ਸਮੂਹਿਕ ਵਿਆਹਾਂ ਦੇ ਪ੍ਰਬੰਧਾਂ ਸੰਬੰਧੀ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ
ਰਾਏਕੋਟ, 20 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਅਤੇ ਸਮੂਹ ਗਰੇਵਾਲ ਪਰਿਵਾਰ ਵਲੋਂ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਵਲੋਂ ਇਲਾਕੇ ਦੇ ਨੌਜਵਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਸ
ਸਮੂਹਿਕ ਵਿਆਹਾਂ ਦੇ ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਬਲਵਿੰਦਰ ਸਿੰਘ ਲਿੱਤਰ
21-09-2026
ਰਾਏਕੋਟ, 20 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਅਤੇ ਸਮੂਹ ਗਰੇਵਾਲ ਪਰਿਵਾਰ ਵਲੋਂ ਧੰਨ ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਮੁੱਖ ਪ੍ਰਬੰਧਕ ਮਿੰਟੂ ਜੱਟਪੁਰਾ, ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਵਲੋਂ ਇਲਾਕੇ ਦੇ ਨੌਜਵਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਯੂਥ ਅਕਾਲੀ ਆਗੂ ਮਿੰਟੂ ਜੱਟਪੁਰਾ ਨੇ ਦੱਸਿਆ ਕਿ ਮਿਤੀ 23 ਅਕਤੂਬਰ ਨੂੰ ਔਰਚਿਡ ਪੈਲਸ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਪੂਰੇ ਧਾਰਮਿਕ ਅਤੇ ਸਮਾਜਿਕ ਰੀਤੀ-ਰਿਵਾਜਾਂ ਨਾਲ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਪ੍ਰਗਟ ਸਿੰਘ ਸੀਲੋਆਣੀ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਬਿਨ੍ਹਾਂ ਕਿਸੇ ਬਾਹਰੀ ਫੰਡ ਤੋਂ ਆਪਣੇ ਨਿੱਜੀ ਖਰਚੇ ’ਤੇ ਸਮੂਹਿਕ ਵਿਆਹ ਕਰਵਾਉਣਾ ਗਰੇਵਾਲ ਪਰਿਵਾਰ ਦੀ ਉੱਚੀ ਤੇ ਸੁੱਚੀ ਸੋਚ ਨੂੰ ਦਰਸਾਉਂਦਾ ਹੈ, ਇਸ ਉਪਰਾਲੇ ਦੀ ਉਨ੍ਹਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ਼ਿੰਦਾ ਸਿੰਘ ਮੂਮ, ਸ਼ਿੰਦਾ ਸਿੰਘ ਰਾਏਕੋਟ, ਗੁਰਪ੍ਰੀਤ ਸਿੰਘ ਬਾਜਵਾ, ਹਰਬੰਸ ਸਿੰਘ ਦਸੌਂਦਾ ਸਿੰਘ ਵਾਲਾ, ਬਿੱਲਾ ਸਿੰਘ ਬਰਨਾਲਾ, ਗਗਨਦੀਪ ਸਿੰਘ ਖੁਰਦ, ਹਰਪ੍ਰੀਤ ਸਿੰਘ ਗਰੇਵਾਲ, ਜੱਸੀ ਸਿੰਘ ਕੁਠਾਲਾ, ਜੰਟਾ ਸਿੰਘ ਜੌਹਲਾਂ, ਏਕਮ ਸਿੰਘ ਲੋਹਟਬੱਦੀ, ਦੀਪ ਸਿੰਘ ਜਲਵਾਣਾ, ਮਨੀ ਸਿੰਘ ਜੱਟਪੁਰਾ ਆਦਿ ਹਾਜ਼ਰ ਸਨ।