ਬਾਬਾ ਮਹਿੰਦਰ ਸਿੰਘ ਪੰਧੇਰ ਸਿਆੜ੍ਹ ਨਮਿਤ ਸ਼ਰਧਾਂਜਲੀ ਸਮਾਗਮ
ਲੱਖਾ, ਦਾਖਾ, ਲਾਪਰਾਂ ਵਲੋਂ ਸ਼ਰਧਾ ਸਤਿਕਾਰ ਭੇਂਟ
ਮਲੌਦ, 17 ਸਤੰਬਰ (ਸਹਾਰਨ ਮਾਜਰਾ)-ਨਾਮਧਾਰੀ ਸੰਪਰਦਾ ਦੇ ਮੁਖੀ ਸੰਤ ਬਾਬਾ ਜਗਜੀਤ ਸਿੰਘ ਭੈਣੀ ਸਾਹਿਬ, ਸੰਤ ਬਾਬਾ ਦਲੀਪ ਸਿੰਘ ਦੇ ਅਨਿਨ ਸੇਵਕ ਅਤੇ ਉੱਘੇ ਆਗੂ ਹਰਬੰਤ ਸਿੰਘ ਪੰਧੇਰ ਸਿਆੜ ਦੇ ਪਿਤਾ ਸੰਤ ਮਹਿੰਦਰ ਸਿੰਘ ਪੰਧੇਰ ਸਿਆੜ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ (ਝੰਮਟ ਰੋਡ) ਪਿੰਡ ਸਿਆੜ੍ਹ ਵਿਖੇ ਪਾਏ ਗਏ।
ਮਲੌਦ, 17 ਸਤੰਬਰ (ਸਹਾਰਨ ਮਾਜਰਾ)-ਨਾਮਧਾਰੀ ਸੰਪਰਦਾ ਦੇ ਮੁਖੀ ਸੰਤ ਬਾਬਾ ਜਗਜੀਤ ਸਿੰਘ ਭੈਣੀ ਸਾਹਿਬ, ਸੰਤ ਬਾਬਾ ਦਲੀਪ ਸਿੰਘ ਦੇ ਅਨਿਨ ਸੇਵਕ ਅਤੇ ਉੱਘੇ ਆਗੂ ਹਰਬੰਤ ਸਿੰਘ ਪੰਧੇਰ ਸਿਆੜ ਦੇ ਪਿਤਾ ਸੰਤ ਮਹਿੰਦਰ ਸਿੰਘ ਪੰਧੇਰ ਸਿਆੜ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ (ਝੰਮਟ ਰੋਡ) ਪਿੰਡ ਸਿਆੜ੍ਹ ਵਿਖੇ ਪਾਏ ਗਏ। ਉਪਰੰਤ ਸੰਤ ਹਰਪ੍ਰੀਤ ਸਿੰਘ ਪਿਹੋਵਾ ਵਾਲਿਆਂ ਵਲੋਂ ਕਥਾ ਕੀਰਤਨ ਰਾਹੀਂ ਵੱਡੀ ਗਿਣਤੀ ਵਿਚ ਜੁੜੀ ਸੰਗਤ ਨੂੰ ਜਨਮ ਤੇ ਮੌਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਬਾਬਾ ਮਹਿੰਦਰ ਸਿੰਘ ਪੰਧੇਰ ਨੇ ਆਪਣੀ ਜ਼ਿੰਦਗੀ ਦੇ ਲੰਮੇਰੇ ਪੰਧਾਂ ਵਿਚੋਂ ਵਧੇਰੇ ਸਮਾਂ ਸੰਤਾਂ ਸੰਗ ਸਾਥ ਵਿਚ ਵਿਚਰਦਿਆਂ ਆਪਣੇ ਆਪ ਨੂੰ ਸੱਚਾਈ, ਇਮਾਨਦਾਰੀ ਅਤੇ ਗੁਰੂ ਜੀ ਦੇ ਆਦੇਸ਼ਾਂ ਅਨੁਸਾਰ ਬਿਤਾਇਆ। ਉਨ੍ਹਾਂ ਦਾ ਪੂਰਨ ਪਰਿਵਾਰ ਸੰਤ ਮਹਿੰਦਰ ਸਿੰਘ ਪੰਧੇਰ ਦੀ ਉਸਾਰੂ ਸੋਚ ਅਤੇ ਅਸ਼ੀਰਵਾਦ ਸਦਕਾ ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਮਹਿੰਦਰ ਸਿੰਘ ਪੰਧੇਰ ਨੇ ਆਪਣੀਆਂ ਦੋ ਧੀਆਂ ਹਰਜੀਤ ਕੌਰ, ਰਾਜਵੰਤ ਕੌਰ ਅਤੇ ਇਕ ਹੋਣਹਾਰ ਸਪੁੱਤਰ ਹਰਬੰਤ ਸਿੰਘ ਪੰਧੇਰ ਨੂੰ ਹਰ ਪੱਖੋਂ ਸਮੇਂ ਦੇ ਹਾਣੀ ਬਣਾਇਆ ਅਤੇ ਉਨ੍ਹਾਂ ਦੇ ਪੋਤੇ, ਪੋਤੀਆਂ, ਪੜਪੋਤੇ, ਦੋਹਤੇ, ਦੋਹਤ੍ਰੀਆਂ ਦੀ ਸਾਰੀ ਫੁਲਵਾੜੀ ਵਿਚ ਦੇਸ਼ਾਂ ਵਿਦੇਸ਼ਾਂ ਵਿੱਚ ਹੱਸਦੀ ਵੱਸਦੀ ਜਿੰਦਗੀ ਬਤੀਤ ਕਰ ਰਹੀ ਹੈ। ਬੁਲਾਰਿਆਂ ਨੇ ਅੱਗੇ ਕਿਹਾ ਕਿ ਉਨ੍ਹਾਂ ਕਿਰਤ ਨੂੰ ਪਹਿਲ ਦਿੱਤੀ ਅਤੇ ਖੇਤੀਬਾੜੀ ਧੰਦੇ ਨੂੰ ਮੁੱਖ ਬਣਾ ਕੇ ਬਹੁਤ ਮਿਹਨਤ ਨਾਲ ਖੇਤੀਬਾੜੀ ਕੀਤੀ ਅਤੇ ਸਾਰਾ ਜੀਵਨ ਬਹੁਤ ਸਾਦਗੀ ਤੇ ਮਿਹਨਤ ਨਾਲ ਸੱਚੀ ਕਿਰਤ ਕਮਾਈ ਕਰਕੇ ਬਤੀਤ ਕੀਤਾ। ਕਿਸਾਨੀ ਅੰਦੋਲਨ ਵਿੱਚ ਜੁੜ ਕੇ ਇਕ ਸਿਰੜੀ ਤੇ ਮਿਹਨਤੀ ਵਜੋਂ ਵੱਡੀਆਂ ਸੇਵਾਵਾਂ ਨਿਭਾਈਆਂ। ਉਹ ਰੋਜ਼ਾਨਾ ਸਾਈਕਲ ਤੇ ਜਾ ਕੇ ਕਿਸਾਨੀ ਅੰਦੋਲਨ ਵਿੱਚ ਵੀ ਹਾਜਰੀ ਭਰਦੇ ਰਹੇ। ਪਿੰਡ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਹਮੇਸ਼ਾ ਚੜ੍ਹਦੀ ਕਲਾ ਵਾਲਾ ਰੋਲ ਨਿਭਾਇਆ ਅਤੇ ਨਗਰ ਪੰਚਾਇਤ ਨਾਲ ਹਮੇਸ਼ਾ ਸਾਥ ਦਿੰਦੇ ਰਹੇ। ਨਸ਼ਿਆਂ ਦੀਆਂ ਬੁਰਾਈਆਂ ਵਿਰੁੱਧ ਅਵਾਜ਼ ਉਠਾਉਂਦੇ ਰਹੇ। ਰੋਜ਼ਾਨਾ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਰੋਜਾਨਾ ਨਤਮਸਤਕ ਹੁੰਦੇ ਸਨ। ਇਸੇ ਕਰਕੇ ਪੰਧੇਰ ਪਰਿਵਾਰ ਦਾ ਨਗਰ ਤੇ ਇਲਾਕੇ ਵਿਚ ਵੱਡਾ ਨਾਮ ਹੈ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਮਨੀਸ਼ ਤਿਵਾੜੀ ਸਾਬਕਾ ਮੈਂਬਰ ਲੋਕ ਸਭਾ ਵਲੋਂ ਸ਼ੋਕ ਸੰਦੇਸ਼ ਭੇਜਿਆ ਗਿਆ। ਇਸ ਮੌਕੇ ਮਾ. ਰਾਜ ਸਿੰਘ ਸਹਾਰਨ ਮਾਜਰਾ, ਪਰਮਿੰਦਰ ਸਿੰਘ ਪਿੰਦਰੀ ਸਹਾਰਨ ਮਾਜਰਾ, ਪ੍ਰੋ. ਗੁਰਮੁਖ ਸਿੰਘ ਗੋਮੀ, ਕੌਂਸਲਰ ਜੱਸਾ ਸਿੰਘ ਰੋੜੀਆਂ, ਸਾਧੂ ਸਿੰਘ ਸਿਆੜ, ਸਤਵੰਤ ਸਿੰਘ ਸਿਆੜ, ਸਮੂਹ ਸਟਾਫ਼ ਸਰਕਾਰੀ ਸੀ. ਸੈਕੰ. ਸਕੂਲ ਸਿਆੜ (ਲੜਕੇ), ਸਰਕਾਰੀ ਕੰਨਿਆ ਹਾਈ ਸਕੂਲ ਸਿਆੜ, ਗੂਡਅਰਥ ਸਕੂਲ ਸਿਆੜ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਸਮੂਹ ਨਾਮਧਾਰੀ ਪਰਿਵਾਰ, ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ, ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਮਲੌਦ ਦੇ ਪ੍ਰਧਾਨ ਸੰਜੀਵ ਮੋਦਗਿੱਲ, ਅਕਾਲੀ ਦਲ ਮੁੜ ਸੁਰਜੀਤ ਦੇ ਸਰਕਲ ਪ੍ਰਧਾਨ ਡਾ. ਕਰਨੈਲ ਸਿੰਘ ਕਾਲੀਆ ਆਦਿ ਨੇ ਉਨ੍ਹਾਂ ਦੇ ਸਪੁੱਤਰ ਹਰਬੰਤ ਸਿੰਘ ਪੰਧੇਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ। ਸਟੇਜੀ ਕਾਰਵਾਈ ਪ੍ਰੋ. ਗੁਰਮੁਖ ਸਿੰਘ ਗੋਮੀ ਬਲਾਕ ਸੰਮਤੀ ਮੈਂਬਰ ਨੇ ਨਿਭਾਈ ਅਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ ਵਲੋਂ ਕੀਤਾ ਗਿਆ।