16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਵ. ਬਰਿੰਦਰਦੀਪ ਸਿੰਘ ਪੂਨੀਆਂ ਦੀ ਯਾਦ ’ਚ ਪਰਿਵਾਰ ਵਲੋਂ ਵਿਦਿਆਰਥੀਆਂ ਨੂੰ ਲੋੜੀਂਦਾ ਸਾਮਾਨ ਭੇਟ

ਰਾਏਕੋਟ, 15 ਸਤੰਬਰ (ਸੁਸ਼ੀਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਦੀਵਾਲ ਵਿਖੇ ਸਵ. ਬਰਿੰਦਰਦੀਪ ਸਿੰਘ ਪੂਨੀਆਂ ਦੀ ਯਾਦ ਵਿੱਚ ਉਨ੍ਹਾਂ ਦੇ ਮਾਤਾ ਸ੍ਰੀਮਤੀ ਸੁਰਿੰਦਰਪਾਲ ਕੌਰ ਪੂਨੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਕਮਲਦੀਪ ਕੌਰ ਬਰਾੜ ਤੇ ਸਿਮਰਨਦੀਪ ਕੌਰ ਸੰਧੂ ਅਤੇ ਸਮੂਹ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦੀ ਸਹੂਲਤ ਅਤੇ ਸਕੂਲ ਦੀ ਬਿਹਤਰੀ ਨੂੰ ਮੁੱਖ ਰੱਖਦਿਆਂ ਆਈ.

ਅਜੀਤ ਡੈਸਕ 16-09-2026
ਰਾਏਕੋਟ, 15 ਸਤੰਬਰ (ਸੁਸ਼ੀਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਦੀਵਾਲ ਵਿਖੇ ਸਵ. ਬਰਿੰਦਰਦੀਪ ਸਿੰਘ ਪੂਨੀਆਂ ਦੀ ਯਾਦ ਵਿੱਚ ਉਨ੍ਹਾਂ ਦੇ ਮਾਤਾ ਸ੍ਰੀਮਤੀ ਸੁਰਿੰਦਰਪਾਲ ਕੌਰ ਪੂਨੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਕਮਲਦੀਪ ਕੌਰ ਬਰਾੜ ਤੇ ਸਿਮਰਨਦੀਪ ਕੌਰ ਸੰਧੂ ਅਤੇ ਸਮੂਹ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਦੀ ਸਹੂਲਤ ਅਤੇ ਸਕੂਲ ਦੀ ਬਿਹਤਰੀ ਨੂੰ ਮੁੱਖ ਰੱਖਦਿਆਂ ਆਈ.ਡੀ. ਕਾਰਡ, ਟਾਈਆਂ ਅਤੇ ਬੈਲਟਾਂ ਵਿਦਿਆਰਥੀਆਂ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸਕੂਲ ਮੁਖੀ ਕੇ.ਕੇ. ਗਰਗ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸੂਝਵਾਨ ਅਤੇ ਦਾਨੀ ਲੋਕਾਂ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਅਜਿਹੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਕੂਲ ਦੀਆਂ ਹੋਰ ਲੋੜੀਂਦੀਆਂ ਸਹੂਲਤਾਂ ਵੀ ਪ੍ਰਾਪਤ ਹੁੰਦੀਆਂ ਹਨ। ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ ਪੂਨੀਆ ਅਤੇ ਕਾਮਰੇਡ ਸੁਰਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਕੌਰ, ਪੁਸ਼ਪਿੰਦਰ ਕੌਰ, ਕੰਵ ਲਪ੍ਰੀਤ ਕੌਰ, ਮਨਦੀਪ ਕੌਰ, ਵਿਕਾਸ ਕੁਮਾਰ ਗੋਇਲ, ਰਮਨਦੀਪ ਕੌਰ, ਮਨੀਸ਼ ਕੁਮਾਰ, ਹਰਸ਼ ਕੁਮਾਰ ਕਾਲੜਾ, ਸਵਰਨਜੀਤ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਸਿੰਘ ਬੋਪਾਰਾਏ, ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਏਕੋਟ ਜੈਨ ਸਥਾਨਕ ਵਿਖੇ ਪਰਯੂਸ਼ਨ ਤਿਉਹਾਰ ਸੰਬੰਧੀ ਵਿਸ਼ੇਸ਼ ਧਾਰਮਿਕ ਸਮਾਗਮ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਨਿੱਜੀ ਹਸਪਤਾਲ ਅੱਗੇ ਮਰੀਜ਼ ਦੇ ਵਾਰਿਸਾਂ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।